DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਭਾ ਯਾਤਰਾ ਦਾ ਨਿੱਘਾ ਸਵਾਗਤ

ਸ਼ਹਿਰ ਦੇ ਰਾਣੀ ਤਲਾਬ ਸਥਿਤ ਰਾਮ ਮੰਦਰ ਤੋਂ ਚਾਮੁੰਡਾ ਮਾਤਾ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਦੇ ਸੱਦੇ ’ਤੇ ਸ਼ੋਭਾ ਯਾਤਰਾ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੀ। ਡਿਪਟੀ ਸਪੀਕਰ ਡਾ. ਮਿੱਢਾ ਨੇ ਸ਼ੋਭਾ ਯਾਤਰਾ ਦਾ...

  • fb
  • twitter
  • whatsapp
  • whatsapp
featured-img featured-img
ਸ਼ੋਭਾ ਯਾਤਰਾ ਦਾ ਸਵਾਗਤ ਕਰਨ ਮੌਕੇ ਡਿਪਟੀ ਸਪੀਕਰ ਕ੍ਰਿਸ਼ਨ ਮਿੱਢਾ।
Advertisement

ਸ਼ਹਿਰ ਦੇ ਰਾਣੀ ਤਲਾਬ ਸਥਿਤ ਰਾਮ ਮੰਦਰ ਤੋਂ ਚਾਮੁੰਡਾ ਮਾਤਾ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਦੇ ਸੱਦੇ ’ਤੇ ਸ਼ੋਭਾ ਯਾਤਰਾ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੀ। ਡਿਪਟੀ ਸਪੀਕਰ ਡਾ. ਮਿੱਢਾ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਇਲਾਕੇ ਦੇ ਲੋਕਾਂ ਲਈ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਜਗਤਗੁਰੂ ਗੱਦੀ ਨਸ਼ੀਨ ਚੱਕਰਵਰਤੀ ਯੱਜ ਸਮਰਾਟ ਸ੍ਰੀ ਸ੍ਰੀ 1008 ਹਰੀਓਮ ਜੀ ਮਹਾਰਾਜ, ਰਾਜਨ ਚਿਲਾਨਾ, ਡਾ. ਰੁਦਰਾਕਸ਼ ਮਿੱਢਾ, ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਦੇ ਪੁੱਤਰ ਕਰਨ ਪ੍ਰਤਾਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਸ਼ੋਭਾ ਯਾਤਰਾ ਹਿਮਾਚਲ ਪ੍ਰਦੇਸ਼ ਤੋਂ ਪਹਿਲੀ ਵਾਰ ਜੀਂਦ ਪਹੁੰਚੀ ਹੈ। ਇੱਥੇ ਪੁੱਜਣ ’ਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਦੌਰਾਨ ਭਜਨ ਮੰਡਲੀਆਂ ਨੇ ਸ਼ਰਧਾਲੂਆਂ ਨੂੰ ਭਜਨਾਂ ਨਾਲ ਨਿਹਾਲ ਕੀਤਾ।

Advertisement
Advertisement
×