DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tractor-Trolley ਨਾਲ ਟਕਰਾ ਕੇ Volvo Bus ਨਹਿਰ ’ਚ ਡਿੱਗੀ

ਪਿੰਡ ਮੱਲੇਕਾ ਨੇੜੇ ਬੀਤੀ ਰਾਤ ਤੇਜ਼ ਰਫ਼ਤਾਰ ਵੋਲਵੋ ਬੱਸ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਟਰੈਕਟਰ-ਟਰਾਲੀ ਦੇ ਉੱਪਰ ਚੜ੍ਹ ਗਈ ਅਤੇ ਬਾਅਦ ਵਿੱਚ ਬੇਕਾਬੂ ਹੋ ਕੇ ਨੇੜੇ ਵਗਦੀ ਨਹਿਰ ਵਿੱਚ ਜਾ ਡਿੱਗੀ। ਇਸ...

  • fb
  • twitter
  • whatsapp
  • whatsapp
featured-img featured-img
ਹਾਦਸੇ ਮਗਰੋਂ ਨਹਿਰ ਵਿੱਚ ਡਿੱਗੀ ਬੱਸ।
Advertisement

ਪਿੰਡ ਮੱਲੇਕਾ ਨੇੜੇ ਬੀਤੀ ਰਾਤ ਤੇਜ਼ ਰਫ਼ਤਾਰ ਵੋਲਵੋ ਬੱਸ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਟਰੈਕਟਰ-ਟਰਾਲੀ ਦੇ ਉੱਪਰ ਚੜ੍ਹ ਗਈ ਅਤੇ ਬਾਅਦ ਵਿੱਚ ਬੇਕਾਬੂ ਹੋ ਕੇ ਨੇੜੇ ਵਗਦੀ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਕਾਰਨ ਬੱਸ ਵਿੱਚ ਸਵਾਰ ਦਰਜਨ ਦੇ ਕਰੀਬ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਘਟਨਾ ਮੱਲੇਕਾ ਪੁਲੀਸ ਚੌਕੀ ਨੇੜੇ ਮਾਲਵਾਨੀ ਟੀ-ਪੁਆਇੰਟ ’ਤੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਇਹ ਵੋਲਵੋ ਬੱਸ ਬੀਕਾਨੇਰ ਤੋਂ ਸਿਰਸਾ ਵੱਲ ਜਾ ਰਹੀ ਸੀ, ਜਦਕਿ ਟਰੈਕਟਰ-ਟਰਾਲੀ ਏਲਨਾਬਾਦ ਤੋਂ ਸਿਰਸਾ ਜਾ ਰਹੀ ਸੀ। ਬੱਸ ਦੀ ਰਫ਼ਤਾਰ ਬਹੁਤ ਤੇਜ਼ ਹੋਣ ਕਾਰਨ ਚਾਲਕ ਵਾਹਨ ਤੋਂ ਸੰਤੁਲਨ ਗੁਆ ਬੈਠਾ ਅਤੇ ਇਹ ਹਾਦਸਾ ਵਾਪਰਿਆ। ਪੁਲੀਸ ਨੇ ਕਰੇਨ ਦੀ ਮਦਦ ਨਾਲ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਮੁੜ ਬਹਾਲ ਕੀਤੀ।

Advertisement
Advertisement
×