ਸਰਵੀਕਲ ਕੈਂਸਰ ਖ਼ਿਲਾਫ਼ ਟੀਕਾਕਰਨ ਮੁਹਿੰਮ
ਇੱਥੇ ਨਾਗਰਿਕ ਹਸਪਤਾਲ ਵਿੱਚ 14 ਸਾਲ ਦੀਆਂ ਲੜਕੀਆਂ ਨੂੰ ਸਰਵੀਕਲ ਕੈਂਸਰ ਤੋਂ ਬਚਾਉਣ ਲਈ ਮੁਫ਼ਤ ਐੱਚ ਪੀ ਵੀ ਵੈਕਸੀਨ ਲਗਾਈ ਗਈ। ਮੁਹਿੰਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਸੁਮਨ ਕੋਹਲੀ ਨੇ ਕੀਤੀ। ਇਸ ਮੌਕੇ ਪੀ ਐੱਮ ਓ ਡਾ. ਰਘੁਬੀਰ ਪੂਨੀਆ, ਡਿਪਟੀ...
Advertisement
ਇੱਥੇ ਨਾਗਰਿਕ ਹਸਪਤਾਲ ਵਿੱਚ 14 ਸਾਲ ਦੀਆਂ ਲੜਕੀਆਂ ਨੂੰ ਸਰਵੀਕਲ ਕੈਂਸਰ ਤੋਂ ਬਚਾਉਣ ਲਈ ਮੁਫ਼ਤ ਐੱਚ ਪੀ ਵੀ ਵੈਕਸੀਨ ਲਗਾਈ ਗਈ। ਮੁਹਿੰਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਸੁਮਨ ਕੋਹਲੀ ਨੇ ਕੀਤੀ। ਇਸ ਮੌਕੇ ਪੀ ਐੱਮ ਓ ਡਾ. ਰਘੁਬੀਰ ਪੂਨੀਆ, ਡਿਪਟੀ ਐੱਮ ਐੱਸ ਡਾ. ਰਾਜੇਸ਼ ਭੋਲਾ ਆਦਿ ਮੌਜੂਦ ਸਨ। ਸਿਵਲ ਸਰਜਨ ਨੇ ਕਿਹਾ ਕਿ ਇਹ ਟੀਕਾਕਰਨ ਬਿਲਕੁਲ ਸਵੈ-ਇਛੁੱਕ ਹੋਵੇਗਾ ਅਤੇ 14 ਸਾਲ ਦੀਆਂ ਲੜਕੀਆਂ ਦਾ ਸਰਕਾਰੀ ਹੈਲਥ ਸੈਂਟਰ ’ਚ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਹਰ ਲੜਕੀ ਦਾ ਟੀਕਾਕਰਨ ਮੈਡੀਕਲ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਵਿਭਾਗ ਨੂੰ ਇੱਕ ਹਜ਼ਾਰ ਡੋਜ਼ ਮੁਹੱਈਆ ਹੋਈ ਹੈ ਅਤੇ ਪਹਿਲੇ ਦਿਨ 50 ਤੋਂ ਵੱਧ ਲੜਕੀਆਂ ਦਾ ਟੀਕਾਕਰਨ ਕੀਤਾ ਗਿਆ। ਡਾ. ਭੋਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।
Advertisement
Advertisement
×

