DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸਿਆਂ ’ਚ ਦੋ ਮੌਤਾਂ

ਜ਼ਿਲ੍ਹੇ ਵਿੱਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਔਰਤ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਵੇਰਵਿਆਂ ਅਨੁਸਾਰ ਪਹਿਲੀ ਘਟਨਾ ਨਰਵਾਣਾ ਸ਼ਹਿਰ ਵਿੱਚ ਹਿਸਾਰ-ਚੰਡੀਗੜ੍ਹ ਸੜਕ ਕੋਲ ਵਾਪਰੀ, ਜਿੱਥੇ ਕੰਟੇਨਰ ਚਾਲਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਈਕ ਸਵਾਰ ਜੋੜਾ...

  • fb
  • twitter
  • whatsapp
  • whatsapp
Advertisement

ਜ਼ਿਲ੍ਹੇ ਵਿੱਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਔਰਤ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਵੇਰਵਿਆਂ ਅਨੁਸਾਰ ਪਹਿਲੀ ਘਟਨਾ ਨਰਵਾਣਾ ਸ਼ਹਿਰ ਵਿੱਚ ਹਿਸਾਰ-ਚੰਡੀਗੜ੍ਹ ਸੜਕ ਕੋਲ ਵਾਪਰੀ, ਜਿੱਥੇ ਕੰਟੇਨਰ ਚਾਲਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਈਕ ਸਵਾਰ ਜੋੜਾ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਨਰਵਾਣਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਮਹਿਲਾ ਨੇ ਦਮ ਤੋੜ ਦਿੱਤਾ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਚਰਥਾਵਲ ਵਾਸੀ ਸੁਨੀਲ ਨੇ ਦੱਸਿਆ ਕਿ ਜਦੋਂ ਉਹ ਨਰਵਾਣਾ ਸ਼ਹਿਰ ਵਿੱਚ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ ਕੋਲ ਪਹੁੰਚੇ ਤਾਂ ਹਿਸਾਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੰਟੇਨਰ ਚਾਲਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਿਸਾਰ-ਚੰਡੀਗੜ੍ਹ ਸੜਕ ’ਤੇ ਸਥਿਤ ਪਿੰਡ ਢਾਕਲ ਕੋਲ ਸੜਕ ਹਾਦਸੇ ਵਿੱਚ ਬਾਈਕ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਬਾਈਕ ਟਰੈਕਟਰ-ਟਰਾਲੀ ਵਿੱਚ ਜਾ ਵੱਜੀ। ਪੁਲੀਸ ਨੇ ਟਰੈਕਟਰ-ਟਰਾਲੀ ਮਾਲਕ ਦੇ ਵਿਰੁੱਧ ਲਾਪਰਵਾਹੀ ਵਰਤਣ ਦਾ ਕੇਸ ਦਰਜ ਕਰ ਲਿਆ ਹੈ।

Advertisement

ਟਰੈਕਟਰ ਤੋਂ ਡਿੱਗ ਕੇ ਨੌਜਵਾਨ ਹਲਾਕ

Advertisement

ਜੀਂਦ: ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉੱਤੇ ਸਥਿਤ ਪਿੰਡ ਢਾਕਲ ਕੋਲ ਇੱਕ ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਥਾਣਾ ਸਦਰ ਪੁਲੀਸ ਨੇ ਟਰੈਕਟਰ ਚਾਲਕ ਸੋਨੂੰ ਵਾਸੀ ਪਿੰਡ ਗੁਲਜਾਰਪੁਰ ਜ਼ਿਲ੍ਹਾ ਪਾਤੜਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਲਜਾਰਪੁਰ ਵਾਸੀ ਰੋਹਤਾਸ਼ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ 22 ਸਾਲਾ ਪੁੱਤਰ ਰਾਹੁਲ ਮਜ਼ਦੂਰੀ ਕਰਦਾ ਸੀ। ਉਸ ਦੇ ਹੀ ਪਿੰਡ ਦਾ ਸੋਨੂੰ ਟਰੈਕਟਰ-ਟਰਾਲੀ ਵਿੱਚ ਪਰਾਲੀ ਢੋਣ ਦਾ ਕੰਮ ਕਰਦਾ ਸੀ। ਪਿਛਲੇ ਦਿਨੀਂ ਸੋਨੂੰ ਉਸ ਦੇ ਪੁੱਤਰ ਰਾਹੁਲ ਨੂੰ ਲੈ ਕੇ ਕੈਥਲ ਜ਼ਿਲ੍ਹੇ ਦੇ ਪਿੰਡ ਕੁਰਾੜ ਵਿੱਚ ਪਰਾਲੀ ਲੈਣ ਆਇਆ ਸੀ। ਕੱਲ੍ਹ ਦੇਰ ਸ਼ਾਮ ਨਰਵਾਣਾ ਬਾਈਪਾਸ ਉੱਤੇ ਸੋਨੂੰ ਨੇ ਲਾਪਰਵਾਹੀ ਨਾਲ ਟਰੈਕਟਰ ਚਲਾਉਂਦੇ ਹੋਏ ਇਕਦਮ ਕੱਟ ਮਾਰ ਦਿੱਤਾ ਅਤੇ ਰਾਹੁਲ ਹੇਠਾਂ ਡਿੱਗ ਗਿਆ। ਉਸ ਦੇ ਹੇਠਾਂ ਡਿੱਗਦਿਆਂ ਹੀ ਟਰੈਕਟਰ ਦਾ ਟਾਇਰ ਉਸ ਦੇ ਉੱਪਰ ਦੀ ਲੰਘ ਗਿਆ ਜਿਸ ਕਾਰਨ ਰਾਹੁਲ ਦੀ ਮੌਕੇ ਉੱਤੇ ਹੀ ਮੌਤ ਹੋ ਗਈ। -ਪੱਤਰ ਪ੍ਰੇਰਕ

Advertisement
×