ਬੱਚਿਆਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ
ਪੱਤਰ ਪ੍ਰੇਰਕ ਨਵੀਂ ਦਿੱਲੀ 24 ਜੂਨ ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਵੱਲੋਂ ਦੋ ਰੋਜ਼ਾ ਸਕੂਲੀ ਬੱਚਿਆਂ ਦੀ ਵਰਕਸ਼ਾਪ ਅੱਜ ਇੱਥੋਂ ਦੇ ਐੱਲਟੀਜੀ ਐਡੀਟੋਰੀਅਮ ਵਿੱਚ ਸਮਾਪਤ ਹੋਈ। ਪੰਜਾਬੀ ਅਕੈਡਮੀ ਵੱਲੋਂ ਦਿੱਲੀ ਦੇ ਵੱਖ-ਵੱਖ 30 ਇਲਾਕਿਆਂ ਵਿੱਚ ਲਾਈਆਂ ਗਈਆਂ ਵਰਕਸ਼ਾਪਾਂ ਦੌਰਾਨ ਬੱਚਿਆਂ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ 24 ਜੂਨ
Advertisement
ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਵੱਲੋਂ ਦੋ ਰੋਜ਼ਾ ਸਕੂਲੀ ਬੱਚਿਆਂ ਦੀ ਵਰਕਸ਼ਾਪ ਅੱਜ ਇੱਥੋਂ ਦੇ ਐੱਲਟੀਜੀ ਐਡੀਟੋਰੀਅਮ ਵਿੱਚ ਸਮਾਪਤ ਹੋਈ। ਪੰਜਾਬੀ ਅਕੈਡਮੀ ਵੱਲੋਂ ਦਿੱਲੀ ਦੇ ਵੱਖ-ਵੱਖ 30 ਇਲਾਕਿਆਂ ਵਿੱਚ ਲਾਈਆਂ ਗਈਆਂ ਵਰਕਸ਼ਾਪਾਂ ਦੌਰਾਨ ਬੱਚਿਆਂ ਵੱਲੋਂ ਹਾਸਲ ਕੀਤੀ ਕਲਾ ਅੱਜ ਐਡੀਟੋਰੀਅਮ ਵਿੱਚ ਪੇਸ਼ ਕੀਤੀ ਗਈ। ਵਰਕਸ਼ਾਪ ਵਿੱਚ 700 ਬੱਚਿਆਂ ਨੇ ਹਿੱਸਾ ਲਿਆ। ਤੀਹ ਵਰਕਸ਼ਾਪਾਂ ਵਿੱਚੋਂ ਦਸ ਭੰਗੜੇ ਦੀਆਂ, 10 ਗਿੱਧੇ ਅਤੇ ਦਸ ਮੰਚ ਨਾਲ ਸਬੰਧਤ ਸਨ। ਇੱਕ ਮਹੀਨਾ ਚੱਲੀਆਂ ਇਨ੍ਹਾਂ ਵਰਕਸ਼ਾਪਾਂ ਦੌਰਾਨ ਬੱਚਿਆਂ ਨੇ ਗਿੱਧੇ, ਭੰਗੜੇ, ਪੰਜਾਬੀ ਨਾਟਕ ਦੀਆਂ ਬਾਰੀਕੀਆਂ ਸਿੱਖੀਆਂ। ਪਿਛਲੀ ਸਰਕਾਰ ਵੇਲੇ ਪੰਜਾਬੀ ਅਕੈਡਮੀ ਦੀਆਂ ਸਰਗਰਮੀਆਂ ਵਿੱਚ ਕਾਫ਼ੀ ਖੜੋਤ ਆ ਗਈ ਸੀ ਅਤੇ ਕਈ ਅਹਿਮ ਪ੍ਰੋਗਰਾਮ ਬੰਦ ਹੋ ਕੇ ਰਹਿ ਗਏ ਸਨ। ਹੁਣ ਨਵੇਂ ਸਕੱਤਰ ਮਨਵਿੰਦਰ ਸਿੰਘ ਨੂੰ ਲਾਇਆ ਗਿਆ ਹੈ।
Advertisement
×