DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤ੍ਰਿਸ਼ਾ ਨੇ ਜ਼ਿਲ੍ਹੇ ਦਾ ਮਾਣ ਵਧਾਇਆ: ਕੈਲਾਸ਼ ਸੈਣੀ

ਮੁੱਖ ਮੰਤਰੀ ਦਫ਼ਤਰ ਵੱਲੋਂ ਤ੍ਰਿਸ਼ਾ ਦੀ ਪਡ਼੍ਹਾੲੀ ਲੲੀ ਲੋਡ਼ੀਂਦੀ ਸਹਾਇਤਾ ਮੁਹੱਈਆ ਕਰਨ ਦਾ ਭਰੋਸਾ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਦਫਤਰ ਦੇ ਪ੍ਰਤੀਨਿਧ ਕੈਲਾਸ਼ ਸੈਣੀ ਤ੍ਰਿਸ਼ਾ ਸ਼ਾਂਗਵਾਨ ਦਾ ਸਨਮਾਨ ਕਰਦੇ ਹੋਏ।
Advertisement

ਮੁੱਖ ਮੰਤਰੀ ਦਫਤਰ ਦੇ ਨੁਮਾਇੰਦੇ ਕੈਲਾਸ਼ ਸੈਣੀ ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 98.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਤ੍ਰਿਸ਼ਾ ਸਾਂਗਵਾਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤ੍ਰਿਸ਼ਾ ਦੀ ਮਾਂ ਸੋਨੀਆ ਪਿਤਾ ਰੌਬਿਨ ਸਾਂਗਵਾਨ ਦਾਦੀ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਸਨਮਾਨ ਦੌਰਾਨ ਕੈਲਾਸ਼ ਸੈਣੀ ਨੇ ਤ੍ਰਿਸ਼ਾ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਸ ਨੇ ਇਹ ਪ੍ਰਾਪਤੀ ਆਪਣੀ ਮਿਹਨਤ ਤੇ ਲਗਨ ਨਾਲ ਬਿਨਾਂ ਕਿਸੇ ਟਿਊਸ਼ਨ ਜਾਂ ਵਾਧੂ ਸਹਾਇਤਾ ਦੇ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਤ੍ਰਿਸ਼ਾ ਦੀ ਸਫਲਤਾ ਨਾ ਸਿਰਫ ਉਸ ਦੇ ਪਰਿਵਾਰ ਲਈ ਸਨਮਾਨ ਹੈ ਬਲਕਿ ਪੂਰੇ ਖੇਤਰ ਦੀਆਂ ਧੀਆਂ ਦਾ ਮਾਣ ਹੈ। ਕੈਲਾਸ਼ ਸੈਣੀ ਨੇ ਤ੍ਰਿਸ਼ਾ ਤੇ ਉਸ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਮੁੱਖ ਮੰਤਰੀ ਦਫਤਰ ਵਲੋਂ ਤ੍ਰਿਸ਼ਾ ਨੂੰ ਉਸ ਦੀ ਭਵਿੱਖ ਦੀ ਪੜ੍ਹਾਈ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਤ੍ਰਿਸ਼ਾ ਦੀ ਪੜ੍ਹਾਈ ਵਿਚ ਵਿੱਤੀ ਜਾਂ ਹੋਰ ਕਾਰਕਾਂ ਕਾਰਨ ਰੁਕਾਵਟ ਨਹੀਂਂ ਆਉਣ ਦਿੱਤੀ ਜਾਏਗੀ ਜਿਸ ਨਾਲ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇਗੀ ਤੇ ਭਵਿੱਖ ਵਿਚ ਨਵੀਆਂ ਬੁਲੰਦੀਆਂ ਨੂੰ ਪ੍ਰਾਪਤ ਕਰ ਸਕੇਗੀ। ਉਨ੍ਹਾਂ ਕਿਹਾ ਕਿ ਤ੍ਰਿਸ਼ਾ ਵਰਗੀਆਂ ਵਿਦਿਆਰਥਣਾਂ ਦੂਜਿਆਂ ਲਈ ਪੇ੍ਰਨਾ ਸਰੋਤ ਹਨ। ਇਸ ਮੌਕੇ ਲਾਲਾ ਅਮੀ ਚੰਦ ਮੌਂਗਾ ਗਰੁੱਪ ਆਫ ਇੰਸਟੀਚਿਉਸ਼ਨਜ਼ ਦੇ ਚੇਅਰਮੈਨ ਕ੍ਰਿਸ਼ਨ ਲਾਲ ਸੈਣੀ ਨੇ ਤ੍ਰਿਸ਼ਾ ਦੀ ਪ੍ਰਾਪਤੀ ’ਤੇ ਮਾਣ ਪ੍ਰਗਟ ਕੀਤਾ ਹੈ ਤੇ ਉਸ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਹੈ। ਤ੍ਰਿਸ਼ਾ ਸਾਂਗਵਾਨ ਦੀ ਮਾਂ ਸੋਨੀਆ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਮਿਹਨਤੀ ਸੀ ਤੇ ਉਸ ਨੇ ਇਹ ਸਫਲਤਾ ਬਿਨਾਂ ਕਿਸੇ ਕੋਚਿੰਗ ਦੇ ਕੀਤੀ ਹੈ।

Advertisement
Advertisement
×