ਕਾਲਜ ਸਟਾਫ ਲਈ ਤ੍ਰਿਲੋਕਪੁਰ ਦੀ ਯਾਤਰਾ
ਆਰੀਆ ਕੰਨਿਆ ਕਾਲਜ ਦੇ ਐੱਫ ਡੀ ਪੀ ਸੈੱਲ ਵੱਲੋਂ ਕਾਲਜ ਸਟਾਫ ਲਈ ਇੱਕ ਦਿਨ ਦੀ ਤ੍ਰਿਲੋਕਪੁਰ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਉਦੇਸ਼ ਉਨ੍ਹਾਂ ਨੂੰ ਨਿਯਮਤ ਕੰਮ ਦੇ ਦਬਾਅ ਤੋਂ ਮੁਕਤ ਕਰਨਾ, ਮਾਨਸਿਕ ਤਾਜ਼ਗੀ ਪ੍ਰਦਾਨ ਕਰਨਾ ਤੇ ਆਪਸੀ ਸਦਭਾਵਨਾ...
Advertisement
ਆਰੀਆ ਕੰਨਿਆ ਕਾਲਜ ਦੇ ਐੱਫ ਡੀ ਪੀ ਸੈੱਲ ਵੱਲੋਂ ਕਾਲਜ ਸਟਾਫ ਲਈ ਇੱਕ ਦਿਨ ਦੀ ਤ੍ਰਿਲੋਕਪੁਰ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਉਦੇਸ਼ ਉਨ੍ਹਾਂ ਨੂੰ ਨਿਯਮਤ ਕੰਮ ਦੇ ਦਬਾਅ ਤੋਂ ਮੁਕਤ ਕਰਨਾ, ਮਾਨਸਿਕ ਤਾਜ਼ਗੀ ਪ੍ਰਦਾਨ ਕਰਨਾ ਤੇ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ।
ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾ ਸਿਰਫ਼ ਤਣਾਅ ਤੋਂ ਰਾਹਤ ਦਿੰਦੀਆਂ ਹਨ, ਬਲਕਿ ਉਨ੍ਹਾਂ ਵਿੱਚ ਨਵੀਂ ਊਰਜਾ, ਸਕਾਰਾਤਮਕ ਸੋਚ ਤੇ ਕੰਮ ਲਈ ਉਤਸ਼ਾਹ ਵੀ ਪੈਦਾ ਕਰਦੀਆਂ ਹਨ। ਅਜਿਹੇ ਪ੍ਰੋਗਰਾਮ ਸੰਸਥਾ ਦੇ ਅੰਦਰ ਟੀਮ ਭਾਵਨਾ ਤੇ ਸਹਿਯੋਗ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਦੇ ਹਨ। ਇਸ ਯਾਤਰਾ ਵਿੱਚ ਕੁੱਲ 42 ਅਧਿਆਪਨ ਤੇ ਗ਼ੈਰ-ਅਧਿਆਪਨ ਸਟਾਫ ਮੈਂਬਰਾਂ ਨੇ ਕੁਦਰਤੀ ਵਾਤਾਵਰਨ ਦਾ ਆਨੰਦ ਮਾਣਿਆ ਤੇ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਅਧਿਆਤਮਕ ਸ਼ਾਂਤੀ, ਮਨੋਰੰਜਨ ਤੇ ਕੰਮ ਲਈ ਨਵਾਂ ਉਤਸ਼ਾਹ ਮਿਲਿਆ। ਸਾਰੇ ਸਟਾਫ ਮੈਂਬਰਾਂ ਨੇ ਇਸ ਯਾਤਰਾ ਲਈ ਕਾਲਜ ਪ੍ਰਿੰਸੀਪਲ ਦਾ ਧੰਨਵਾਦ ਕੀਤਾ।
Advertisement
Advertisement
Advertisement
×

