DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੁੱਖਾਂ ਦੀ ਕਟਾਈ: ਕੈਬਨਿਟ ਮੰਤਰੀ ਅਨਿਲ ਵਿੱਜ ਵੱਲੋਂ ਐਕਸੀਅਨ ਤੇ ਆਰਐਫਓ ਮੁਅੱਤਲ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਅੱਜ ਸਿਰਸਾ ਵਿਚ ਸ਼ਿਕਾਇਤ ਮੀਟਿੰਗ ਦੌਰਾਨ ਡੱਬਵਾਲੀ ਖੇਤਰ ਦੇ ਕਾਲੂਆਣਾ ਪਿੰਡ ਵਿੱਚ ਰੁੱਖਾਂ ਦੀ ਕਟਾਈ ਦੇ ਮਾਮਲੇ ਵਿੱਚ ਜਨ ਸਿਹਤ ਵਿਭਾਗ ਦੇ ਐਕਸੀਅਨ ਵਿਜੈ ਕੁਮਾਰ ਅਤੇ ਜੰਗਲਾਤ ਵਿਭਾਗ ਦੇ ਆਰਐਫਓ ਸੁੰਦਰ ਸਿੰਘ ਨੂੰ...

  • fb
  • twitter
  • whatsapp
  • whatsapp
Advertisement

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਅੱਜ ਸਿਰਸਾ ਵਿਚ ਸ਼ਿਕਾਇਤ ਮੀਟਿੰਗ ਦੌਰਾਨ ਡੱਬਵਾਲੀ ਖੇਤਰ ਦੇ ਕਾਲੂਆਣਾ ਪਿੰਡ ਵਿੱਚ ਰੁੱਖਾਂ ਦੀ ਕਟਾਈ ਦੇ ਮਾਮਲੇ ਵਿੱਚ ਜਨ ਸਿਹਤ ਵਿਭਾਗ ਦੇ ਐਕਸੀਅਨ ਵਿਜੈ ਕੁਮਾਰ ਅਤੇ ਜੰਗਲਾਤ ਵਿਭਾਗ ਦੇ ਆਰਐਫਓ ਸੁੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਨੇ ਸ਼ਿਕਾਇਤਕਰਤਾ ਅਜੈ ਵਿਰੁੱਧ ਝੂਠਾ ਹਲਫ਼ਨਾਮਾ ਦੇਣ ਅਤੇ ਕਾਲੂਆਣਾ ਵਾਟਰ ਵਰਕਸ ਵਿੱਚ ਰੁੱਖਾਂ ਦੀ ਕਟਾਈ ਸਬੰਧੀ ਪੂਰੀ ਸੱਚਾਈ ਨਾ ਦੱਸਣ ਕਾਰਨ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ।

ਵਿੱਜ ਨੇ ਕਿਹਾ ਕਿ ਪੁਲੀਸ ਜਾਂਚ ਦੌਰਾਨ ਪਤਾ ਲਗਾਏਗੀ ਕਿ ਦਰੱਖਤ ਕਿਸ ਨੇ ਅਤੇ ਕਿਸ ਦੇ ਇਸ਼ਾਰੇ ’ਤੇ ਕੱਟੇ ਹਨ। ਜਨ ਸਿਹਤ ਵਿਭਾਗ ਦੇ ਜੇਈ ਦੀਪਕ ਅਤੇ ਪਿੰਡ ਦੇ ਸਰਪੰਚ ’ਤੇ ਵੀ ਇਸ ਮਾਮਲੇ ਵਿੱਚ ਦੋਸ਼ ਲੱਗੇ ਹਨ। ਸ਼ਿਕਾਇਤਕਰਤਾ ਨੇ ਦੋਵਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮੁੱਦਾ ਪਿਛਲੀ ਸ਼ਿਕਾਇਤ ਮੀਟਿੰਗ ਵਿੱਚ ਵੀ ਉਠਾਇਆ ਗਿਆ ਸੀ ਅਤੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਏਡੀਸੀ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ ਅਤੇ ਜਾਂਚ ਦੇ ਹੁਕਮ ਦਿੱਤੇ ਸਨ।

Advertisement

ਏਡੀਸੀ ਨੇ ਆਪਣੀ ਜਾਂਚ ਵਿੱਚ ਮੰਨਿਆ ਕਿ ਵਾਟਰ ਵਰਕਸ ’ਤੇ ਜ਼ਿਆਦਾ ਦਰੱਖਤਾਂ ਦੀ ਕਟਾਈ ਹੋਈ ਹੈ। ਇਨ੍ਹਾਂ ਵਿੱਚੋਂ 12 ਤੋਂ 13 ਦਰੱਖਤ ਛੇ ਤੋਂ ਸੱਤ ਇੰਚ ਮੋਟੇ ਸਨ ਜਦੋਂਕਿ ਬਾਕੀ ਦਰੱਖਤ ਛੋਟੇ ਸਨ। ਮੰਤਰੀ ਵਿੱਜ ਨੇ ਇਸ ਮਾਮਲੇ ਵਿੱਚ ਜਨ ਸਿਹਤ ਵਿਭਾਗ ਅਤੇ ਜੰਗਲਾਤ ਵਿਭਾਗ ਨੂੰ ਦੋਸ਼ੀ ਪਾਇਆ। ਦਰਅਸਲ ਇਹ ਜ਼ਮੀਨ ਜਨ ਸਿਹਤ ਵਿਭਾਗ ਦੀ ਹੈ ਅਤੇ ਇੱਥੇ ਜੰਗਲਾਤ ਵਿਭਾਗ ਨੂੰ 51 ਦਰੱਖਤ ਕੱਟਣ ਦਾ ਕੰਮ ਸੌਂਪਿਆ ਗਿਆ ਸੀ।

Advertisement

ਇਨ੍ਹਾਂ 51 ਤੋਂ ਇਲਾਵਾ 31 ਹੋਰ ਦਰੱਖਤ ਕੱਟਣ ਦੇ ਦੋਸ਼ ਸਾਹਮਣੇ ਆਏ ਅਤੇ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਦੀ ਸਹੀ ਜਾਂਚ ਨਹੀਂ ਕੀਤੀ ਗਈ। ਪਿਛਲੀ ਮੀਟਿੰਗ ਵਿੱਚ ਜਨ ਸਿਹਤ ਵਿਭਾਗ ਨੇ ਦਰੱਖਤਾਂ ਨੂੰ ਕੱਟਣ ਤੋਂ ਸਾਫ਼ ਇਨਕਾਰ ਕੀਤਾ ਸੀ। ਇਹ ਗੱਲ ਏਡੀਸੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਈ ਸੀ ਪਰ ਫਿਰ ਵੀ ਵਿਭਾਗੀ ਅਧਿਕਾਰੀਆਂ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਮੰਤਰੀ ਨੇ ਅੱਜ ਦੀ ਮੀਟਿੰਗ ਦੌਰਾਨ ਦੋਵਾਂ ਨੂੰ ਮੁਅੱਤਲ ਕਰ ਦਿੱਤਾ।

Advertisement
×