ਸਾਲ ਮਗਰੋਂ ਅੱਜ ਖੁੱਲ੍ਹਣਗੇ ਟੌਲ ਪਲਾਜ਼ੇ

ਸਾਲ ਮਗਰੋਂ ਅੱਜ ਖੁੱਲ੍ਹਣਗੇ ਟੌਲ ਪਲਾਜ਼ੇ

ਨਿੱਜੀ ਪੱਤਰ ਪ੍ਰੇਰਕ

ਸਿਰਸਾ, 14 ਦਸੰਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪਰਚੀ ਮੁਕਤ ਕੀਤੇ ਗਏ ਟੌਲ ਪਲਾਜੇ ਭਲਕੇ 15 ਦਸੰਬਰ ਤੋਂ ਖੋਲ੍ਹ ਦਿੱਤੇ ਜਾਣਗੇ। ਭਲਕੇ ਤੋਂ ਵਾਹਨ ਚਾਲਕਾਂ ਨੂੰ ਮੁੜ ਤੋਂ ਟੌਲ ਟੈਕਸ ਦੇ ਕੇ ਗੁਜਰਨਾ ਪਵੇਗਾ। ਕਿਸਾਨ ਅੰਖਡ ਪਾਠ ਦਾ ਭੋਗ ਪਾਏ ਜਾਣ ਮਗਰੋਂ ਆਪਣੇ ਧਰਨੇ ਨੂੰ ਸਮਾਪਤ ਕਰਨਗੇ। ਭਾਵਦੀਨ ਟੌਲ ਪਲਾਜ਼ੇ ਦੀ ਕਿਸਾਨ ਇੰਚਾਰਜ ਸ਼ਿਕੰਦਰਪੁਰ ਦੇ ਸਾਬਕਾ ਰਾਮ ਚੰਦਰ ਢੋਟ ਤੇ ਹਰਵਿੰਦਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਲਕੇ 15 ਦਸੰਬਰ ਨੂੰ ਟੌਲ ਪਲਾਜ਼ੇ ਤੋਂ ਧਰਨਾ ਚੁੱਕ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਟੌਲ ਪਲਾਜ਼ੇ ’ਤੇ ਕਿਸਾਨਾਂ ਵੱਲੋਂ ਅਰਦਾਸ ਲਈ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਇਸ ਮਗਰੋਂ ਧਰਨੇ ਨੂੰ ਸਮਾਪਤ ਕਰ ਦਿੱਤਾ ਜਾਵੇਗਾ। ਸਾਰੇ ਟੌਲ ਖੋਲ੍ਹ ਦਿੱਤੇ ਜਾਣਗੇ। ਮੁੜ ਤੋਂ ਵਾਹਨ ਚਾਲਕਾਂ ਨੂੰ ਟੈਕਸ ਦੇਣਾ ਪਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਇਕ ਸਾਲ ਤੋਂ ਵੱਧ ਸਮੇਂ ਤੱਕ ਪਿੰਡਾਂ ਦੇ ਕਿਸਾਨਾਂ ਵੱਲੋਂ ਭਾਵਦੀਨ ਟੌਲ ਪਲਾਜ਼ੇ ’ਤੇ ਦਿਨ ਰਾਤ ਦਾ ਜਿਥੇ ਧਰਨਾ ਦਿੱਤਾ ਗਿਆ ਹੈ ਉਥੇ ਹੀ ਲਾਗਾਤਾ ਟੌਲ ਪਲਾਜ਼ੇ ’ਤੇ ਲੰਗਰ ਵੀ ਲਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All