ਪੱਤਰ ਪ੍ਰੇਰਕ
ਜੀਂਦ, 20 ਸਤੰਬਰ
ਇੱਥੇ ਸ਼ਹਿਰ ਦੀਆਂ ਦੋ ਕਾਲੋਨੀਆਂ ਦੇ ਦੋ ਵੱਖ-ਵੱਖ ਮਕਾਨਾਂ ਵਿੱਚੋਂ ਚੋਰ ਦਿਨ ਦਿਹਾੜੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਜਵਾਹਰ ਨਗਰ ’ਚ ਸਥਿਤ ਇੱਕ ਮਕਾਨ ਵਿਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਲਿਆ। ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂਕਿ ਸ਼ਾਮ ਵੇਲੇ ਉਸਦੀ ਲੜਕੀ ਘਰ ਪਹੁੰਚੀ। ਪਰਿਵਾਰ ਮੁਤਾਬਕ ਚੋਰ ਦੋ ਸੋਨੇ ਦੇ ਕੜੇ, ਵਾਲੀਆਂ, ਦੋ ਟੋਕਣੀਆਂ ਅਤੇ ਹੁੱਕਾ ਚੋਰੀ ਕਰਕੇ ਲੈ ਗਏ। ਜਵਾਹਰ ਨਗਰ ਦੇ ਨਵੀਨ ਦੀ ਸ਼ਿਕਾਇਤ ’ਤੇ ਸਿਵਲ ਥਾਣਾ ਪੁਲੀਸ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਸਥਾਨਕ ਐਂਪਲਾਈਜ਼ ਕਾਲੋਨੀ ਵਾਸੀ ਸੁਮਨ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ 16 ਸਤੰਬਰ ਦੀ ਰਾਤ ਨੂੰ ਅਣਪਛਾਤੇ ਚੋਰ ਉਸਦੇ ਘਰ ਅੰਦਰ ਵੜ ਕੇ ਅਲਮਾਰੀ ਵਿੱਚੋਂ ਚਾਂਦੀ ਤੇ ਸਿਲਵਰ ਦਾ ਮੰਗਲ ਸੂਤਰ, ਚਾਂਦੀ ਦੀ ਪਾਇਲ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਪੁਲੀਸ ਨੇ ਕੇਸ ਦਰਜ ਲਿਆ ਹੈ।