DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kala Kirti Bhawan ’ਚ ਥੀਏਟਰ ਮੇਲਾ ਸਮਾਪਤ

ਆਖ਼ਰੀ ਦਿਨ ਵੀਰ ਚੰਦਰ ਸਿੰਘ ਗਡ਼੍ਹਵਾਲੀ ਨਾਟਕ ਖੇਡਿਆ

  • fb
  • twitter
  • whatsapp
  • whatsapp
featured-img featured-img
ਨਾਟਕ ਖੇਡਦੇ ਹੋਏ ਕਲਾਕਾਰ।
Advertisement

ਹਰਿਆਣਾ ਕਲਾ ਪਰਿਸ਼ਦ ਅਤੇ ਉੱਤਰ ਕੇਂਦਰੀ ਖੇਤਰ ਸੱਭਿਆਚਾਰਕ ਕੇਂਦਰ ਪ੍ਰਯਾਗਰਾਜ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਪੰਜ ਰੋਜ਼ਾ ‘ਪੰਜਨਯ ਥੀਏਟਰ ਫੈਸਟੀਵਲ’ ਬੀਤੀ ਸ਼ਾਮ ਕਲਾ ਕੀਰਤੀ ਭਵਨ ਵਿੱਚ ਸਮਾਪਤ ਹੋ ਗਿਆ। ਮੇਲੇ ਦੇ ਆਖ਼ਰੀ ਦਿਨ ਪੰਚਮ ਵੇਦ ਕ੍ਰਿਏਸ਼ਨਜ਼ ਚੈਰੀਟੇਬਲ ਟਰੱਸਟ ਦੇਹਰਾਦੂਨ ਦੇ ਕਲਾਕਾਰਾਂ ਵੱਲੋਂ ਇਤਿਹਾਸਕ ਨਾਟਕ ‘ਵੀਰ ਚੰਦਰ ਸਿੰਘ ਗੜ੍ਹਵਾਲੀ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਲਲਿਤ ਸਿੰਘ ਪੋਖਾਰੀਆ ਵੱਲੋਂ ਲਿਖਿਆ ਅਤੇ ਅਨੁਰਾਗ ਵਰਮਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ। ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਦੇ ਵਾਈਸ ਚਾਂਸਲਰ ਪ੍ਰੋ. ਰਾਮ ਪਾਲ ਸੈਣੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਰਾਮ ਕਿਸ਼ਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹਰਿਆਣਾ ਕਲਾ ਪਰਿਸ਼ਦ ਦੇ ਵਾਈਸ ਪ੍ਰਧਾਨ ਮਹੇਸ਼ ਜੋਸ਼ੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਦਾ ਸੰਚਾਲਨ ਵਿਕਾਸ ਸ਼ਰਮਾ ਨੇ ਕੀਤਾ।

ਨਾਟਕ ‘ਵੀਰ ਚੰਦਰ ਸਿੰਘ ਗੜ੍ਹਵਾਲੀ’ ਵਿੱਚ ਮੁੱਖ ਤੌਰ ’ਤੇ 1930 ਦੇ ਇਤਿਹਾਸਕ ਪੇਸ਼ਾਵਰ ਕਾਂਡ ਦੇ ਨਾਇਕ ਵੀਰ ਚੰਦਰ ਸਿੰਘ ਗੜ੍ਹਵਾਲੀ ਦੀ ਹਿੰਮਤ, ਦੇਸ਼ ਭਗਤੀ ਅਤੇ ਜੀਵਨ ਸੰਘਰਸ਼ ਨੂੰ ਦਰਸਾਇਆ ਗਿਆ ਹੈ। ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਬ੍ਰਿਟਿਸ਼ ਫ਼ੌਜ ਵਿੱਚ ਇੱਕ ਹੌਲਦਾਰ ਮੇਜਰ ਚੰਦਰ ਸਿੰਘ ਨੇ ਆਪਣੀ ਦੇਸ਼ ਭਗਤੀ ਲਈ ਨੌਕਰੀ ਅਤੇ ਜਾਨ ਦੀ ਪ੍ਰਵਾਹ ਨਹੀਂ ਕੀਤੀ। ਜਦੋਂ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਨਿਹੱਥੇ ਪਠਾਣਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਤਾਂ ਚੰਦਰ ਸਿੰਘ ਗੜ੍ਹਵਾਲੀ ਨੇ ‘ਗੋਲੀ ਬੰਦ ਕਰੋ’ ਦਾ ਨਾਅਰਾ ਲਗਾ ਕੇ ਇਤਿਹਾਸ ਬਦਲ ਦਿੱਤਾ। ਨਾਟਕ ਵਿੱਚ ਉਨ੍ਹਾਂ ਨੂੰ ਜੇਲ੍ਹ, ਕੋਰਟ ਮਾਰਸ਼ਲ ਅਤੇ ਉਨ੍ਹਾਂ ਦੀ ਦੇਸ਼ ਭਗਤੀ ਨੂੰ ਬਹੁਤ ਹੀ ਭਾਵੁਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

Advertisement

ਪ੍ਰੋ. ਰਾਮ ਪਾਲ ਸੈਣੀ ਨੇ ਕਿਹਾ ਕਿ ਰੰਗਮੰਚ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਸਮਾਜ ਅਤੇ ਇਤਿਹਾਸ ਦਾ ਸ਼ੀਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਕ ਨਾਟਕ ਹਰ ਵਿਦਿਅਕ ਸੰਸਥਾ ਅਤੇ ਨੌਜਵਾਨਾਂ ਤੱਕ ਪਹੁੰਚਣੇ ਚਾਹੀਦੇ ਹਨ। ਅੰਤ ਵਿੱਚ ਹਰਿਆਣਾ ਕਲਾ ਪਰਿਸ਼ਦ ਵੱਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਥਨ ਠਾਕੁਰ, ਦੇਵ ਰਾਜ ਸਿਰੋਹੀਵਾਲ, ਵਿਨੋਦ ਸ਼ਰਮਾ, ਰਜਨੀਸ਼ ਗੁਪਤਾ, ਸੁਰੇਖਾ, ਸ਼ਿਵ ਕੁਮਾਰ ਕਿਰਮਚ ਅਤੇ ਵੱਡੀ ਗਿਣਤੀ ਵਿੱਚ ਰੰਗਮੰਚ ਪ੍ਰੇਮੀ ਮੌਜੂਦ ਸਨ।

Advertisement

Advertisement
×