DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ- 2026 ਦਾ ਆਗਾਜ਼

ਲੋਕ ਇੱਕੋ ਛੱਤ ਹੇਠਾਂ ਦੇ ਦਰਜਨ ਰੀਅਲ ਸਟੇਟ ਕੰਪਨੀਆਂ ਤੇ ਬੈਂਕਾਂ ਤੋਂ ਜਾਣਕਾਰੀ ਕਰ ਰਹੇ ਹਾਸਲ

  • fb
  • twitter
  • whatsapp
  • whatsapp
Advertisement
ਟ੍ਰਿਬਿਊਨ ਸਮੂਹ ਦਾ ਅੱਠਵਾਂ ‘ਦਿ ਟ੍ਰਿਬਿਊਨ’ ਰੀਅਲ ਅਸਟੇਟ ਐਕਸਪੋ- 2026 ਅੱਜ ਤੋਂ ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਗਜੀਬੀਸ਼ਨ ਗਰਾਊਂਡ ਵਿੱਚ ਸ਼ੁਰੂ ਹੋ ਗਿਆ ਹੈ। ਰੀਅਲ ਸਟੇਟ ਐਕਸਪੋ ਵਿੱਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਲੋਕ ਪਹੁੰਚ ਕੇ ਇੱਕੋ ਛੱਤ ਹੇਠਾਂ ਦੋ ਦਰਜਨ ਦੇ ਕਰੀਬ ਰੀਅਲ ਅਸਟੇਟ ਕੰਪਨੀਆਂ ਅਤੇ ਬੈਂਕਾਂ ਨਾਲ ਸੰਪਰਕ ਕਰ ਰਹੇ ਹਨ।
ਇਸ ਦੇ ਨਾਲ ਹੀ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਧੀਆ ਲੋਕੇਸ਼ਨਾਂ ਉੱਤੇ ਆਪਣੇ ਘਰ ਖਰੀਦਣ ਦਾ ਸੁਪਨਾ ਵੀ ਪੂਰਾ ਕਰਨ ਲੱਗੇ ਹਨ। ਇਹ ਰੀਅਲ ਅਸਟੇਟ ਐਕਸਪੋ ਅੱਜ 20 ਫਰਵਰੀ ਤੋਂ ਸ਼ੁਰੂ ਹੋ ਕੇ 22 ਫਰਵਰੀ ਤੱਕ ਜਾਰੀ ਰਹੇਗਾ।  ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2026’ ਵਿੱਚ ਵੀਰਾ ਡਿਵੈਲਪਰਜ਼ ਟਾਈਟਲ ਸਪਾਂਸਰ ਅਤੇ ਜੇ ਐੱਲਪੀ ਐੱਲ ਮੁਹਾਲੀ ਮੁੱਖ ਸਪਾਂਸਰ ਅਤੇ ਐਟਲਾਂਟਿਸ ਸਪਾਂਸਰ ਵਜੋਂ ਸ਼ਾਮਲ ਹੋਇਆ।
ਇਸ ਤੋਂ ਇਲਾਵਾ 92.7 ਬਿੱਗ ਐੱਫ ਐੱਮ ਰੇਡੀਓ ਪਾਰਟਨਰ ਵਜੋਂ ਅਤੇ ਰੌਕ ਇੱਟ (ਮੋਂਟੀ ਕਾਰਲੋ) ਗਿਫਟਿੰਗ ਪਾਰਟਨਰ ਵਜੋਂ ਸ਼ਾਮਲ ਹੋਇਆ ਹੈ। ਐਕਸਪੋ ਵਿੱਚ ਟੀ ਡੀ ਆਈ ਇਨਫਰਾਟੈੱਕ, ਅਰਵ ਡਿਵੈਲਪਰਜ਼, ਫੋਰੈਸਟ ਹਿੱਲ ਰਿਸੋਰਟ, ਅਮਾਇਰਾ ਸਕਾਈ ਹਾਈਟ, ਏਅਰੋ ਵਾਕ, ਮਨੋਹਰ ਇਨਫਰਾਸਟਰੱਕਚਰ, ਫੈਮਿਲੀ ਨੇਸਟ ਰੀਅਲ ਅਸਟੇਟ ਪ੍ਰਾਈਵੇਟ ਲਿਮਟਿਡ, ਨਿਰਵਾਣਾ ਗਰੁੱਪ, ਐਸਕੋਨ ਪ੍ਰੀਮੀਰਾ, ਆਰ ਸੀ ਐੱਸ ਗਰੁੱਪ ਢੋਲੇਰਾ, ਗੋਇਲ ਇਨਫਰਾ, ਟਾਈਟੇਨ ਆਕੋਨਿਕ, ਵਿਸਟਾ ਲੈਂਡ, ਐੱਸ ਬੀ ਪੀ ਗਰੋਥ, ਐੱਨ ਕੇ ਸ਼ਰਮਾ, ਪ੍ਰੋਪਿਕਲ ਕਾਰਪੋਰੇਟ, ਰੋਇਲ ਅਸਟੇਟ ਗਰੁੱਪ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਐਕਸਪੋ ਵਿੱਚ ਯੂਕੋ ਬੈਂਕ, ਇੰਡੀਅਨ ਬੈਂਕ, ਬੈਂਕ ਆਫ਼ ਬੜੌਦਾ, ਸਟੇਟ ਬੈਂਕ ਆਫ਼ ਇੰਡੀਆ, ਆਈ ਡੀ ਬੀ ਆਈ ਬੈਂਕ  ਦੇ ਅਧਿਕਾਰੀ ਵੀ ਮੌਜੂਦ ਹਨ।
 ਐਕਸਪੋ ਵਿੱਚ ਲੋਕ ਰੀਅਲ ਅਸਟੇਟ ਕੰਪਨੀਆਂ ਤੋਂ  ਵੱਖ-ਵੱਖ ਪ੍ਰੋਜੈਕਟਾਂ ਬਾਰੇ ਅਤੇ ਬੈਂਕਾਂ ਤੋਂ ਲੋਨ ਦੀ ਜਾਣਕਾਰੀ ਹਾਸਲ ਕਰ ਰਹੇ ਹਨ।
Advertisement
×