ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 29 ਜੁਲਾਈ ਇਲਾਕੇ ਵਿਚ ਤੜਕਸਾਰ ਪਏ ਮੀਂਹ ਦੇ ਕਾਰਨ ਨੇੜਲੇ ਪਿੰਡ ਗੜ੍ਹੀ ਵਿੱਚ ਇੱਕ ਮਕਾਨ ਡਿੱਗ ਗਿਆ। ਇਸ ਦੌਰਾਨ ਪਰਿਵਾਰ ਨੇ ਬਾਹਰ ਭੱਜ ਕੇ ਜਾਨ ਬਚਾ ਲਈ ਪਰ ਮਾਲੀ ਨੁਕਸਾਨ ਕਾਫੀ ਹੋਇਆ ਹੈ। ਪੀੜਤ ਮਕਾਨ...
Advertisement
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 29 ਜੁਲਾਈ
Advertisement
ਇਲਾਕੇ ਵਿਚ ਤੜਕਸਾਰ ਪਏ ਮੀਂਹ ਦੇ ਕਾਰਨ ਨੇੜਲੇ ਪਿੰਡ ਗੜ੍ਹੀ ਵਿੱਚ ਇੱਕ ਮਕਾਨ ਡਿੱਗ ਗਿਆ। ਇਸ ਦੌਰਾਨ ਪਰਿਵਾਰ ਨੇ ਬਾਹਰ ਭੱਜ ਕੇ ਜਾਨ ਬਚਾ ਲਈ ਪਰ ਮਾਲੀ ਨੁਕਸਾਨ ਕਾਫੀ ਹੋਇਆ ਹੈ। ਪੀੜਤ ਮਕਾਨ ਮਾਲਕ ਜਤਿੰਦਰ ਸਿੰਘ ਪੁੱਤਰ ਮੇਘ ਰਾਜ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੀਂਹ ਪੈ ਰਿਹਾ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਮਰੇ ਵਿਚ ਬੈਠਾ ਹੋਇਆ। ਇਸ ਦੌਰਾਨ ਛੱਤ ਤੋਂ ਇੱਕ ਬਾਲਾ ਟੁੱਟ ਕੇ ਡਿੱਗਿਆ ਤਾਂ ਪਰਿਵਾਰ ਦੇ ਸਾਰੇ ਮੈਂਬਰ ਬਾਹਰ ਨਿਕਲ ਗਏ ਜਿਸ ਮਗਰੋਂ ਮਕਾਨ ਦੀ ਸਾਰੀ ਛੱਤ ਡਿੱਗ ਪਈ ਅਤੇ ਅੰਦਰ ਪਿਆ ਬੈੱਡ, ਪੇਟੀ ਅਤੇ ਹੋਰ ਸਮਾਨ ਮਲਬੇ ਹੇਠ ਦੱਬਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਮਕਾਨ ਡਿੱਗਣ ਕਾਰਨ ਉਸ ਦਾ ਸਭ ਕੁੱਝ ਬਰਬਾਦ ਹੋ ਗਿਆ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣਾ ਮਕਾਨ ਦੁਬਾਰਾ ਬਣਾ ਸਕੇ।
Advertisement
Advertisement
×

