DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਕ੍ਰਿਸ਼ਨ ਅਜਾਇਬ ਘਰ ਦੀ ਨੁਹਾਰ ਬਦਲੇਗੀ

ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ

  • fb
  • twitter
  • whatsapp
  • whatsapp
Advertisement

ਕੁਰੂਕਸ਼ੇਤਰ ਦੇ ਪ੍ਰਮੁੱਖ ਸੈਲਾਨੀ ਅਤੇ ਸੱਭਿਆਚਾਰਕ ਕੇਂਦਰ ਸ੍ਰੀ ਕ੍ਰਿਸ਼ਨ ਅਜਾਇਬ ਘਰ ਨੂੰ ਜਲਦੀ ਹੀ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਕੇ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਅਜਾਇਬ ਘਰ ਦੇ ਤਿੰਨ ਬਿਲਡਿੰਗ ਬਲਾਕਾਂ ਦੀਆਂ ਗੈਲਰੀਆਂ ਵਿੱਚ ਅਤਿ-ਆਧੁਨਿਕ ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਕਲਾਕ੍ਰਿਤੀਆਂ, ਮੂਰਤੀਆਂ ਅਤੇ ਵਿਰਾਸਤੀ ਵਸਤਾਂ ਦੀ ਦਿੱਖ ਹੋਰ ਵੀ ਨਿਖਰ ਕੇ ਸਾਹਮਣੇ ਆਵੇਗੀ। ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੁਰੂਕਸ਼ੇਤਰ ਵਿਕਾਸ ਬੋਰਡ (ਕੇ ਡੀ ਬੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸੇਤੀਆ ਨੇ ਅੱਜ ਅਜਾਇਬ ਘਰ ਕੰਪਲੈਕਸ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅਜਾਇਬ ਘਰ ਦੇ ਸੁੰਦਰੀਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤਹਿਤ ਬਾਹਰੀ ਹਿੱਸੇ ਦਾ ਵਿਕਾਸ ਕੀਤਾ ਜਾਵੇਗਾ ਅਤੇ ਸੈਲਾਨੀਆਂ ਦੀ ਸਹੂਲਤ ਲਈ ਕੇ ਡੀ ਬੀ ਪਾਰਕਿੰਗ ਤੋਂ ਅਜਾਇਬ ਘਰ ਤੱਕ ਇੱਕ ਸਿੱਧਾ ਪ੍ਰਵੇਸ਼ ਦੁਆਰ ਬਣਾਇਆ ਜਾਵੇਗਾ। ਸ੍ਰੀ ਸੇਤੀਆ ਨੇ ਅਜਾਇਬ ਘਰ ਦੇ ਬਲਾਕਾਂ ਵਿਚਕਾਰ ਉਸਾਰੀ ਅਧੀਨ ਆਰਟ ਗੈਲਰੀ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰਾ ਕੰਮ ਸਮੇਂ ਸਿਰ ਅਤੇ ਗੁਣਵੱਤਾ ਭਰਪੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਾਇਬ ਘਰ ਕੁਰੂਕਸ਼ੇਤਰ ਦੀ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਦਾ ਮਹੱਤਵਪੂਰਨ ਅੰਗ ਹੈ। ਇਸ ਦੇ ਆਧੁਨਿਕੀਕਰਨ ਨਾਲ ਨਾ ਸਿਰਫ਼ ਇਸ ਦੀ ਸ਼ਾਨ ਵਧੇਗੀ, ਸਗੋਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਖੋਜਕਰਤਾਵਾਂ ਨੂੰ ਵੀ ਇੱਥੇ ਇੱਕ ਯਾਦਗਾਰੀ ਅਨੁਭਵ ਮਿਲੇਗਾ।

Advertisement
Advertisement
×