ਕੁਰੂਕਸ਼ੇਤਰ ’ਚ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜੀ

ਕੁਰੂਕਸ਼ੇਤਰ ’ਚ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜੀ

ਕਰੋਨਾ ਵੈਕਸੀਨ ਨੂੰ ਗੱਡੀ ’ਚੋਂ ਉਤਾਰਦੇ ਹੋਏ ਕਰਮਚਾਰੀ।

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 13 ਜਨਵਰੀ

ਐੱਨਐੱਚਐੱਮ ਦੇ ਨਿਰਦੇਸ਼ਕ ਪ੍ਰਸ਼ਾਸਨ ਡਾ ਬੀਕੇ ਰਾਜੋਰਾ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਿਹਤ ਕਰਮਚਾਰੀਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਪਹਿਲੀ ਖੇਪ ਐੱਲਐੱਨਜੇਪੀ ਹਸਪਤਾਲ ਕੁਰੂਕਸ਼ੇਤਰ ਵਿਚ ਬਣੇ ਸੂਬਾ ਪੱਧਰੀ ਸਟੋਰ ਵਿਚ ਪਹੁੰਚ ਗਈ ਹੈ। ਇਸ ਸਟੋਰ ਵਿਚ ਸੀਰਮ ਸੰਸਥਾਨ ਵਲੋਂ ਬਣਾਈ ਗਈ ਕੋਵਿਡਸ਼ੀਲ ਦੀਆਂ 2,41,500 ਤੇ ਭਾਰਤ ਬਾਇਓਟੈਕ ਵਲੋਂ ਬਣਾਈ ਗਈ ਕੋਵੈਕਸੀਨ ਦੀਆਂ 20 ਹਜ਼ਾਰ ਡੋਜ਼ ਆ ਗਈਆਂ ਹਨ। ਉਹ ਦੇਰ ਸ਼ਾਮ ਸਰਕਾਰੀ ਹਸਪਤਾਲ ਵਿਚ ਕਰੋਨਾ ਵੈਕਸੀਨ ਪੁੱਜਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ ਮੁਤਾਬਕ ਪਹਿਲੇ ਪੜਾਅ ਵਿਚ 16 ਜਨਵਰੀ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਕਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਜਿਸ ਲਈ ਰੂਪ ਰੇਖਾ ਉਲੀਕੀ ਗਈ ਹੈ। ਸਰਕਾਰ ਦੇ ਹੁਕਮ ਆਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All