ਕਿਸਾਨੀ ਝੰਡਿਆਂ ਦੀ ਛਾਂ ’ਚ ਹੋਈ ਮੰਗਣੀ

ਕਿਸਾਨੀ ਝੰਡਿਆਂ ਦੀ ਛਾਂ ’ਚ ਹੋਈ ਮੰਗਣੀ

ਫਤਹਿਜੀਤ ਸਿੰਘ ਨੂੰ ਆਸ਼ੀਰਵਾਦ ਦਿੰਦੇ ਹੋਏ ਐਸੋਸੀਏਸ਼ਨ ਦੇ ਮੈਂਬਰ।

ਪ੍ਰਭੂ ਦਿਆਲ

ਸਿਰਸਾ, 24 ਜਨਵਰੀ

ਜੱਟ ਭਾਈਚਾਰਾ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਤ ਪ੍ਰਕਾਸ਼ ਸਿੰਘ ਦੇ ਪੁੱਤਰ ਫਤਹਿਜੀਤ ਸਿੰਘ ਦੀ ਮੰਗਣੀ ਅਮਨਜੀਤ ਕੌਰ ਨਾਲ ਕਿਸਾਨੀ ਰੰਗ ’ਚ ਹੋਈ। ਸਾਰੇ ਮਹਿਮਾਨਾਂ ਦੇ ਹੱਥ ਕਿਸਾਨ ਏਕਤਾ ਦੇ ਝੰਡੇ ਸਨ। ਇਸ ਮੌਕੇ ’ਤੇ ਕਿਸਾਨ ਆਗੂ ਲਖਵਿੰਦਰ ਸਿੰਘ ਸਿਰਸਾ ਭਾਰਤੀ ਕਿਸਾਨ ਏਕਤਾ ਦੇ ਝੰਡੇ ਲੈ ਕੇ ਪੁੱਜੇ ਅਤੇ ਸਾਰੇ ਮਹਿਮਾਨਾਂ ਨੇ ਆਪਣੇ ਹੱਥਾਂ ਵਿੱਚ ਝੰਡਾ ਲੈ ਕੇ ਬੱਚਿਆਂ ਨੂੰ ਆਸ਼ੀਰਵਾਦ  ਦਿੱਤਾ। ਇਸ ਦੌਰਾਨ ਸਾਰਾ ਹਾਲ ਕਿਸਾਨੀ ਝੰਡਿਆਂ  ਅਤੇ ਕਿਸਾਨੀ ਗੀਤਾਂ ਨਾਲ ਗੂੰਜ ਉੱਠਿਆ। ਜੱਟ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਬਰਾਂ ਨੇ ਆਪਣੇ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।

ਇਸ ਮੌਕੇ ਉੱਤੇ ਮੰਗਣੀ ਵਾਲੇ ਮੁੰਡੇ ਅਤੇ ਕੁੜੀ ਨੇ ਵੀ ਆਪਣੇ ਹੱਥ ਵਿੱਚ ਕਿਸਾਨੀ ਝੰਡਾ ਫੜ ਕੇ ਮੰਗਣੀ ਕਰਵਾਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All