ਟੋਹਾਣਾ (ਪੱਤਰ ਪ੍ਰੇਰਕ): ਫਤਿਹਾਬਾਦ ਤੋਂ ਥੋੜ੍ਹੀ ਦੂਰ ਪਿੰਡ ਕਰਨੌਲੀ ਨੇੜੇ ਕੌਮੀ ਮਾਰਗ-9 ‘ਤੇ ਡਰਾਈਵਰ ਦੇ ਗੋਲੀ ਮਾਰ ਕੇ ਤਿੰਨ ਨੌਜਵਾਨ ਓਲਾ ਕੰਪਨੀ ਦੀ ਕਾਰ ਖੋਹ ਕੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਚਾਲਕ ਦਾ ਮੋਬਾਈਲ ਤੇ ਤਿੰਨ ਹਜ਼ਾਰ ਦੀ ਨਕਦੀ ਵੀ ਖੋਹ ਕੇ ਲੈ ਗਏ। ਸੂੁਚਨਾ ਮਿਲਦੇ ਹੀ ਫਤਿਹਾਬਾਦ ਪੁਲੀਸ ਵੱਲੋਂ ਕਾਰ ਚਾਲਕ ਅਸਮਦ ਵਾਸੀ ਸ਼ਾਹੀਨਬਾਗ ਦਿੱਲੀ ਨੂੰ ਅਗਰੋਹਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਦੇਰ ਸ਼ਾਮ ਵਾਪਰੀ ਸੀ, ਜਿਸ ਸਬੰਧੀ ਕਾਰ ਚਾਲਕ ਦੇ ਬਿਆਨ ਦਰਜ ਕਰ ਲਏ ਹਨ। ਵਾਰਦਾਤ ਬਾਰੇ ਡੀਐੱਸਪੀ ਅਜਾਇਬ ਸਿੰਘ ਨੇ ਦੱਸਿਆ ਕਿ ਲੁੱਟੀ ਗਈ ਕਾਰ ਲੰਬੀ (ਮੁਕਤਸਰ) ਦੇ ਇਲਾਕੇ ਵਿੱਚੋਂ ਬਰਾਮਦ ਕਰ ਲਈ ਗਈ ਹੈ ਪਰ ਮੁਲਜ਼ਮ ਹਾਲੇ ਵੀ ਫਰਾਰ ਹਨ। ਉਨ੍ਹਾਂ ਦੱਸਿਆ ਕਿ ਪੰਜਾਬ-ਹਰਿਆਣਾ ਦੀਆਂ ਪੁਲੀਸ ਟੀਮਾਂ ਲੁਟੇਰਿਆਂ ਦੀ ਭਾਲ ਵਿੱਚ ਲੱਗੀਆਂ ਹਨ ਤੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਦੋਵੇਂ ਸੂਬਿਆਂ ਦੀ ਹੱਦ ‘ਤੇ ਨਾਕਾਬੰਦੀ ਕਰ ਦਿੱਤੀ ਹੈ।