DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਕ੍ਰਿਸ਼ਨ ਆਯੂਸ਼ ’ਵਰਸਿਟੀ ਵੱਲੋਂ ਕਾੜ੍ਹਾ ਤਿਆਰ

ਜੜੀ-ਬੂਟੀਆਂ ਨਾਲ ਬਣਾਇਆ ਕਾੜ੍ਹਾ ਮੌਸਮੀ ਬਿਮਾਰੀਆਂ ਤੋਂ ਕਰੇਗਾ ਬਚਾਅ

  • fb
  • twitter
  • whatsapp
  • whatsapp
featured-img featured-img
ਮਰੀਜ਼ਾਂ ਨੂੰ ਕਾੜ੍ਹਾ ਵੰਡਦੇ ਹੋਏ ਵਾਈਸ ਚਾਂਸਲਰ ਵੈਦ ਕਰਤਾਰ ਸਿੰਘ ਧੀਮਾਨ। -ਫੋਟੋ: ਸਤਨਾਮ ਸਿੰਘ
Advertisement

ਸਰਦੀਆਂ ਦੇ ਮੌਸਮ ਦੌਰਾਨ ਖੰਘ, ਬੁਖ਼ਾਰ ਅਤੇ ਜ਼ੁਕਾਮ ਵਰਗੀਆਂ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਵਿਸ਼ੇਸ਼ ਔਸ਼ਧੀ ਕਾੜ੍ਹਾ ਤਿਆਰ ਕੀਤਾ ਹੈ। ਇਹ ਕਾੜ੍ਹਾ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਰੋਜ਼ਾਨਾ 30 ਮਿਲੀਲੀਟਰ ਦੀ ਮਾਤਰਾ ਵਿੱਚ ਵੰਡਿਆ ਜਾਵੇਗਾ।

ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਦ ਕਰਤਾਰ ਸਿੰਘ ਧੀਮਾਨ ਤੇ ਰਜਿਸਟਰਾਰ ਪ੍ਰੋ. ਬ੍ਰਿਜੇਂਦਰ ਸਿੰਘ ਤੋਮਾਰ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਮਰੀਜ਼ਾਂ ਨੂੰ ਕਾੜ੍ਹਾ ਵੰਡਣ ਦੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਵਾਈਸ ਚਾਂਸਲਰ ਧੀਮਾਨ ਨੇ ਕਿਹਾ ਕਿ ਆਯੁਰਵੇਦ ਵਿੱਚ ਕਾੜ੍ਹਾ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਮੰਨੀ ਜਾਂਦੀ ਹੈ, ਜਿਸ ਤੋਂ ਹੋਰ ਕਈ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੜੀ-ਬੂਟੀਆਂ ਤੋਂ ਬਣਿਆ ਇਹ ਵਿਸ਼ੇਸ਼ ਕਾੜ੍ਹਾ ਸਰੀਰ ਦੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ।

Advertisement

ਰਜਿਸਟਰਾਰ ਤੋਮਾਰ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਆਯੁਰਵੇਦ ਨੂੰ ਸਿਰਫ਼ ਸਿੱਖਿਆ ਤੱਕ ਸੀਮਤ ਰੱਖਣਾ ਨਹੀਂ, ਸਗੋਂ ਇਸ ਨੂੰ ਜਨਤਕ ਸੇਵਾ ਨਾਲ ਜੋੜਨਾ ਹੈ। ਇਹ ਕਾੜ੍ਹਾ ਸਰਦੀਆਂ ਦੇ ਮੌਸਮ ਵਿੱਚ ਮੌਸਮੀ ਬਿਮਾਰੀਆਂ ਨੂੰ ਰੋਕਣ ਵਿੱਚ ਬਹੁਤ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਅਜਿਹੇ ਲੋਕ ਪੱਖੀ ਆਯੁਰਵੇਦਿਕ ਉਪਰਾਲੇ ਜਾਰੀ ਰੱਖੇਗੀ। ਉਨ੍ਹਾਂ ਦੱਸਿਆ ਕਿ ਕਾੜ੍ਹੇ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਜੜੀ-ਬੂਟੀਆਂ ਦਾ ਵਰਣਨ ਆਯੁਰਵੈਦਿਕ ਗ੍ਰੰਥਾਂ ਵਿੱਚ ਮਿਲਦਾ ਹੈ। ਇਸ ਕਾੜ੍ਹੇ ਦਾ ਨਿਯਮਤ ਸੇਵਨ ਕਰਨ ਨਾਲ ਮੌਸਮੀ ਬਿਮਾਰੀਆਂ ਜਿਵੇਂ ਖੰਘ, ਬੁਖ਼ਾਰ ਅਤੇ ਜ਼ੁਕਾਮ ਤੋਂ ਬਚਿਆ ਜਾ ਸਕਦਾ ਹੈ।

Advertisement

Advertisement
×