
ਪੱਤਰ ਪ੍ਰੇਰਕ
ਪਿਹੋਵਾ, 18 ਮਾਰਚ
ਕਾਂਗਰਸ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯੂਥ ਕਾਂਗਰਸ ਦੇ ਕੌਮੀ ਕਨਵੀਨਰ ਹਰਮਨਦੀਪ ਸਿੰਘ ਵਿਰਕ ਨੇ ਅੱਜ ਹੱਥ ਨਾਲ ਹੱਥ ਜੋੜੋ ਮੁਹਿੰਮ ਤਹਿਤ ਪਿੰਡ ਅਰੁਨਾਏ ਵਿੱਚ ਜਨ ਸੰਪਰਕ ਕੀਤਾ| ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਜੋ ਵਿਅਕਤੀ ਮੂਹਰਲੀ ਕਤਾਰ ਵਿੱਚ ਸੀ, ਅੱਜ ਉਹੀ ਵਿਅਕਤੀ ਆਖਰੀ ਕਤਾਰ ਵਿੱਚ ਪਹੁੰਚ ਗਿਆ ਹੈ। ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਦੇਸ਼ ਅਤੇ ਸੂਬੇ ਨੂੰ ਬਰਬਾਦੀ ਦੇ ਕੰਢੇ ਪਹੁੰਚਾ ਦਿੱਤਾ ਹੈ, ਜਿਸ ਤੋਂ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਦੇ ਰਾਸ਼ਨ ਕਾਰਡ ਅਤੇ ਬੁਢਾਪਾ ਪੈਨਸ਼ਨਾਂ ਕੱਟ ਦਿੱਤੀਆਂ ਗਈਆਂ ਹਨ, ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਕਾਰਨ ਕਿਸੇ ਦੀ ਵੀ ਸ਼ਿਕਾਇਤ ਨਹੀਂ ਸੁਣੀ ਜਾਂਦੀ। ਹਰ ਵਿਅਕਤੀ ਚਾਹੇ ਉਹ ਕਰਮਚਾਰੀ ਹੋਵੇ ਜਾਂ ਵਪਾਰੀ, ਆਪਣੇ ਹੱਕਾਂ ਲਈ ਸੜਕਾਂ ’ਤੇ ਲੜਨ ਲਈ ਮਜਬੂਰ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ