ਪੱਤਰ ਪ੍ਰੇਰਕ
ਰਤੀਆ, 26 ਸਤੰਬਰ
ਭੂਨਾ ਰੋਡ ’ਤੇ ਪਿੰਡ ਚੰਦੋ ਕਲਾਂ ਨੇੜੇ ਕੁੱਝ ਅਣਪਛਾਤੇ ਲੋਕਾਂ ਨੇ ਇੱਕ ਠੇਕੇ ਦੇ ਕਰਿੰਦੇ ਨੂੰ ਹਥਿਆਰ ਦਿਖਾ ਕੇ ਨਕਦੀ, ਮੋਬਾਈਲ ਅਤੇ ਸ਼ਰਾਬ ਲੁੱਟ ਲਈ। ਠੇਕੇ ਦੇ ਕਰਿੰਦੇ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰਿੰਦੇ ਉਮ ਪ੍ਰਕਾਸ਼ ਦੇ ਦੱਸਣ ਅਨੁਸਾਰ ਉਹ ਪਿੰਡ ਚੰਦੋ ਕਲਾਂ ਦੇ ਕੋਲ ਠੇਕੇ ’ਤੇ ਕੰਮ ਕਰਦਾ ਹੈ ਅਤੇ ਸਵੇਰੇ ਕਰੀਬ 10 ਵਜੇ 2 ਮੋਟਰਸਾਈਕਲ ਸਵਾਰ ਠੇਕੇ ’ਤੇ ਆਏ। ਉਨ੍ਹਾਂ ਉਸ ਕੋਲ ਆ ਕੇ ਪਿਸਤੌਲ ਦਿਖਾਇਆ ਤੇ ਜੋ ਕੁੱਝ ਹੈ ਉਹ ਦੇਣ ਲਈ ਕਿਹਾ। ਲੁਟੇਰੇ ਕਰੀਬ 9 ਸੌ ਰੁਪਏ ਦੀ ਨਗਦੀ, ਮੋਬਾਈਲ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋ ਗਏ। ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ ਹੈ। ਪੁਲੀਸ ਨੇ ਇਸ ਸਬੰਧ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।