ਅੰਬਾਲਾ: ਅੰਬਾਲਾ ਕੈਂਟ ਦੀ ਬੀ.ਡੀ ਫਲੋਰ ਮਿੱਲ ਦੇ ਪਿੱਛੇ ਰਹਿ ਰਹੇ ਪਰਿਵਾਰ ਦੇ ਲਾਪਤਾ 13 ਸਾਲ ਦੇ ਬੱਚੇ ਦੀ ਲਾਸ਼ ਸੋਮਵਾਰ ਸਵੇਰੇ ਨਨਹੇੜਾ ਫਲਾਈਓਵਰ ਬ੍ਰਿਜ ਦੇ ਕੋਲ ਅੰਡਰ ਪਾਸ ਵਿਚ ਭਰੇ ਪਾਣੀ ਵਿਚੋਂ ਬਰਾਮਦ ਕੀਤੀ ਗਈ ਹੈ। ਬੱਚੇ ਦੀ ਸ਼ਨਾਖ਼ਤ ਕ੍ਰਿਸ਼ਨਾ ਪੁੱਤਰ ਰਾਮ ਸ਼ਰਨ ਦੇ ਰੂਪ ਵਿਚ ਹੋਈ ਹੈ ਜੋ ਐਤਵਾਰ ਦੁਪਹਿਰ ਬਾਅਦ ਸਵਾ ਤਿੰਨ ਵਜੇ ਲਾਪਤਾ ਹੋਇਆ ਸੀ। -ਨਿੱਜੀ ਪੱਤਰ ਪ੍ਰੇਰਕ