ਤਹਿਲਾਨ ਨੇ ਕੌਮੀ ਰਿਕਾਰਡ ਬਣਾਇਆ
ਮੋਦੀਨਗਰ ਵਿੱਚ ਹੋਈ ਜੂਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਰੇਲਵੇ ਕਰਮਚਾਰੀ ਰੋਹਿਤ ਤਹਿਲਾਨ ਨੇ ਸਨੈਚ ਈਵੈਂਟ ਵਿੱਚ 147 ਕਿਲੋਗ੍ਰਾਮ ਭਾਰ ਚੁੱਕ ਕੇ ਕੌਮੀ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੌਮਾਂਤਰੀ ਐਥਲੀਟ ਪਰਵ ਚੌਧਰੀ ਦੇ ਨਾਮ ਸੀ। ਇਸ ਮੁਕਾਬਲੇ ’ਚ...
ਮੋਦੀਨਗਰ ਵਿੱਚ ਹੋਈ ਜੂਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਰੇਲਵੇ ਕਰਮਚਾਰੀ ਰੋਹਿਤ ਤਹਿਲਾਨ ਨੇ ਸਨੈਚ ਈਵੈਂਟ ਵਿੱਚ 147 ਕਿਲੋਗ੍ਰਾਮ ਭਾਰ ਚੁੱਕ ਕੇ ਕੌਮੀ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੌਮਾਂਤਰੀ ਐਥਲੀਟ ਪਰਵ ਚੌਧਰੀ ਦੇ ਨਾਮ ਸੀ। ਇਸ ਮੁਕਾਬਲੇ ’ਚ ਰੋਹਿਤ ਦੂਜੇ ਸਥਾਨ ’ਤੇ ਰਿਹਾ। ਉਸ ਨੇ ਕਲੀਨ ਐਂਡ ਜਰਕ ਵਿੱਚ 174 ਕਿਲੋਗ੍ਰਾਮ ਭਾਰ ਚੁੱਕਿਆ, ਇਸ ਨਾਲ ਉਸ ਦੀ ਕੁੱਲ ਲਿਫਟ 321 ਕਿਲੋਗ੍ਰਾਮ ਹੋ ਗਈ। ਰੋਹਿਤ ਦੇ ਜਗਾਧਰੀ ਵਰਕਸ਼ਾਪ ਵਿੱਚ ਪਹੁੰਚਣ ’ਤੇ ਮੁੱਖ ਕਾਰਖਾਨਾ ਪ੍ਰਬੰਧਕ ਜੈ ਪ੍ਰਕਾਸ਼ ਅਤੇ ਖੇਡ ਅਧਿਕਾਰੀ ਦੇਵਰਸ਼ੀ ਸ੍ਰੀਵਾਸਤਵ ਨੇ ਉਸ ਦਾ ਸਨਮਾਨ ਕੀਤਾ। ਮੁੱਖ ਕਾਰਖਾਨਾ ਪ੍ਰਬੰਧਕ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਕਰਮਚਾਰੀ ਨੇ ਕੌਮੀ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਰੋਹਿਤ ਨੂੰ ਭਵਿੱਖ ਵਿੱਚ ਬਿਹਤਰ ਖੇਡਣ ਅਤੇ ਹੋਰ ਤਗ਼ਮੇ ਜਿੱਤਣ ਦੀ ਕਾਮਨਾ ਕਰ ਕੇ ਉਸ ਦਾ ਮਨੋਬਲ ਵਧਾਇਆ। ਇਸ ਮੌਕੇ ਡਿਵੀਜ਼ਨਲ ਸਪੋਰਟਸ ਅਫ਼ਸਰ ਦੇਵਰਸ਼ੀ ਨੇ ਵੀ ਰੋਹਿਤ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

