ਤਾਇਲ ਭਾਜਪਾ ਦੀ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ
ਭਾਜਪਾ ਨੇ ਜੀਂਦ ਦੀ ਜ਼ਿਲ੍ਹਾ ਮਹਾਮੰਤਰੀ ਡਾ. ਪੁਸ਼ਪਾ ਤਾਇਲ ਨੂੰ ਇੱਕ ਹੋਰ ਜ਼ਿੰੰਮੇਵਾਰੀ ਦਿੰਦੇ ਹੋਏ ਨਾਰੀ ਸ਼ਕਤੀ ਜਨ ਆਕ੍ਰੋਸ਼ ਸੰਮੇਲਨ ਦੀ ਹਰਿਆਣਾ ਟੀਮ ਵਿੱਚ ਸ਼ਾਮਲ ਕਰਦੇ ਹੋਏ ਉਨ੍ਹਾਂ ਨੂੰ ਜ਼ਿਲ੍ਹਾ ਸੰਯੋਜਕ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਔਰਤਾਂ...
Advertisement
ਭਾਜਪਾ ਨੇ ਜੀਂਦ ਦੀ ਜ਼ਿਲ੍ਹਾ ਮਹਾਮੰਤਰੀ ਡਾ. ਪੁਸ਼ਪਾ ਤਾਇਲ ਨੂੰ ਇੱਕ ਹੋਰ ਜ਼ਿੰੰਮੇਵਾਰੀ ਦਿੰਦੇ ਹੋਏ ਨਾਰੀ ਸ਼ਕਤੀ ਜਨ ਆਕ੍ਰੋਸ਼ ਸੰਮੇਲਨ ਦੀ ਹਰਿਆਣਾ ਟੀਮ ਵਿੱਚ ਸ਼ਾਮਲ ਕਰਦੇ ਹੋਏ ਉਨ੍ਹਾਂ ਨੂੰ ਜ਼ਿਲ੍ਹਾ ਸੰਯੋਜਕ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਔਰਤਾਂ ਨੇ ਵਧਾਈ ਦਿੰਦੇ ਹੋਏ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ। ਭਾਜਪਾ ਦੀ ਅਹੁਦੇਦਾਰ ਨੇ ਕਿਹਾ ਕਿ ਮਹਿਲਾਵਾਂ ਜਦੋਂ ਦੇਸ਼ ਦੇ ਪਹਿਰੇਦਾਰ ਤੋਂ ਲੈ ਕੇ ਖੇਡਾਂ ਵਿੱਚ ਮੈਡਲ ਲਿਆਉਣ ਅਤੇ ਹੋਰ ਸਾਰੇ ਖੇਤਰਾਂ ਵਿੱਚ ਅੱਗੇ ਹਨ ਤਾਂ ਫਿਰ ਦੇਸ਼ ਦੇ ਲਈ ਨੀਤੀਆਂ ਬਨਾਉਣ ਦਾ ਕੰਮ ਕਿਉਂ ਨਹੀਂ ਕਰ ਸਕਦੀਆਂ। ਮਹਿਲਾਵਾਂ ਨੂੰ ਆਪਣੀ ਸ਼ਕਤੀ ਦੀ ਪਹਿਚਾਣ ਲਈ ਖ਼ੁਦ ਅੱਗੇ ਆਉਣਾ ਪਵੇਗਾ।
Advertisement
Advertisement
×

