DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਨੀਸ਼ਾ ਨੇ ਲੇਖ ਮੁਕਾਬਲਾ ਜਿੱਤਿਆ

ਬਾਲ ਵਿਆਹ ਵਰਗੀਆਂ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕੀਤਾ

  • fb
  • twitter
  • whatsapp
  • whatsapp
featured-img featured-img
ਮੁਕਾਬਲੇ ’ਚ ਜੇਤੂ ਵਿਦਿਆਰਥਣਾਂ ਕਾਲਜ ਪ੍ਰਿੰਸੀਪਲ ਤੇ ਹੋਰ।
Advertisement

ਇਥੇ ਆਰੀਆ ਕੰਨਿਆ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਕਲਾਸ ਰੂਮ ਤੋਂ ਵਿਆਹ ਤੱਕ’ ਵਿਸ਼ੇ ’ਤੇ ਇਕ ਲੇਖ ਲਿਖਣ ਮੁਕਾਬਲਾ ਕਰਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਬਾਲ ਵਿਆਹ ਵਰਗੀਆਂ ਸਮਾਜਿਕ ਬੁਰਾਈਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਬਾਲ ਵਿਆਹ ਸਮਾਜ ਦੇ ਸਮੁੱਚੇ ਵਿਕਾਸ ਵਿੱਚ ਰੁਕਾਵਟ ਪਾਉਂਦਾ ਹੈ ਅਤੇ ਕੁੜੀਆਂ ਦੇ ਸਿੱਖਿਆ ਅਧਿਕਾਰ ਤੇ ਸ਼ਖ਼ਸੀਅਤ ਵਿਕਾਸ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਵਿੱਚ ਸਾਕਾਰਤਮਕ ਤਬਦੀਲੀ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਇਸ ਕਾਰਜ ਲਈ ਅੰਗਰੇਜ਼ੀ ਵਿਭਾਗ ਦੇ ਯਤਨਾਂ ਦੀ ਸ਼ਾਲਾਘਾ ਕੀਤੀ। ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਕਵਿਤਾ ਮਹਿਤਾ ਨੇ ਕਿਹਾ ਕਿ ਲਿਖਣ ਰਾਹੀਂ ਵਿਦਿਆਰਥੀ ਸਮਾਜਿਕ ਬੁਰਾਈਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ ਤੇ ਇਕ ਜਾਗਰੂਕ ਸਮਾਜ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ । ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਪ੍ਰਿਯੰਕਾ ਸਿੰਘ ਤੇ ਯੋਗਿਤਾ ਸਾਹਨੀ ਨੇ ਨਿਰਨਾਇਕ ਮੰਡਲ ਦੀ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਬੀ ਏ ਤੀਜਾ ਸਾਲ ਦੀ ਵਿਦਿਆਰਥਣ ਤਨੀਸ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ ਏ ਦੂਜਾ ਸਾਲ ਦੀ ਵਿਦਿਆਰਥਣ ਰਿੰਕਨਦੀਪ ਨੇ ਦੂਜਾ ਤੇ ਬਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੁਕਾਬਲੇ ਵਿਚ 14 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Advertisement
Advertisement
×