DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Swine Flu: ਯਮੁਨਾਨਗਰ ’ਚ ਸਵਾਈਨ ਫਲੂ ਦੇ ਤਿੰਨ ਕੇਸ

ਸਿਵਲ ਹਸਪਤਾਲ ਵਿੱਚ ਵੱਖਰਾ ਵਾਰਡ ਬਣਾਇਆ

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਸਿਵਲ ਹਸਪਤਾਲ ਵਿੱਚ ਜਾਂਚ ਲਈ ਪੁੱਜੇ ਹੋਏ ਮਰੀਜ਼।
Advertisement

ਇੱਥੇ ਸਵਾਈਨ ਫਲੂ ਦੀ ਦਸਤਕ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਸਿਰਫ਼ 24 ਘੰਟਿਆਂ ਵਿੱਚ ਹਰਿਆਣਾ ਵਿੱਚ ਸਵਾਈਨ ਫਲੂ ਦੇ ਅੱਠ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤਿੰਨ ਕੇਸ ਇਕੱਲੇ ਯਮੁਨਾਨਗਰ ਤੋਂ ਹਨ। ਤਿੰਨ ਮਰੀਜ਼ਾਂ ਵਿੱਚ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਵੱਖਰਾ ਵਾਰਡ ਸਥਾਪਤ ਕੀਤਾ ਗਿਆ ਹੈ। ਦੋ ਮਰੀਜ਼ ਪੇਂਡੂ ਖੇਤਰਾਂ ਦੇ ਹਨ ਜਦੋਂਕਿ ਇੱਕ ਸ਼ਹਿਰੀ ਖੇਤਰ ਦਾ ਦੱਸਿਆ ਜਾ ਰਿਹਾ ਹੈ।

ਸਿਵਲ ਹਸਪਤਾਲ ਵਿੱਚ ਮਰੀਜ਼ਾਂ ਲਈ ਇੱਕ ਸਮਰਪਿਤ ਵਾਰਡ ਸਥਾਪਤ ਕੀਤਾ ਗਿਆ ਹੈ। ਸੀ ਐੱਮ ਓ ਡਾ. ਜਿਤੇਂਦਰ ਅਨੁਸਾਰ ਦੋ ਔਰਤਾਂ ਅਤੇ ਇੱਕ ਪੁਰਸ਼ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਹਨ। ਮੁੱਖ ਚਿੰਤਾ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਹਰਿਆਣੇ ਵਿੱਚ ਅੱਠ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਯਮੁਨਾਨਗਰ ਤੋਂ ਹਨ। ਉਨ੍ਹਾਂ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਥਾਂ ਚੌਕਸ ਹੋਣ ਲਈ‍ ਕਿਹਾ ਅਤੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਦੇ ਨਾਲ ਫਲੂ ਵਰਗੇ ਲੱਛਣ ਵਧਦੇ ਹਨ। ਸਿਹਤ ਵਿਭਾਗ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇ ਰਿਹਾ ਹੈ। ਸੀ ਐੱਮ ਓ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਅਤੇ ਵਿਗੜਦੀ ਸਿਹਤ ਸਥਿਤੀ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਤੁਰੰਤ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਵੇਲੇ ਸਿਹਤ ਵਿਭਾਗ ਤਿੰਨਾਂ ਮਰੀਜ਼ਾਂ ਦੀ ਨਿਗਰਾਨੀ ਕਰ ਰਿਹਾ ਹੈ। ਲਾਗ ਫੈਲਣ ਤੋਂ ਰੋਕਣ ਲਈ ਹਸਪਤਾਲ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

Advertisement

ਯਮੁਨਾਨਗਰ ਦੇ ਸੀ ਐੱਮ ਓ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਯਮੁਨਾਨਗਰ ਦੇ ਤਿੰਨ ਮਰੀਜ਼ ਚੰਡੀਗੜ੍ਹ ਅਤੇ ਪੰਚਕੂਲਾ ਦੇ ਵੱਖ-ਵੱਖ ਖੇਤਰਾਂ ਵਿੱਚ ਇਲਾਜ ਅਧੀਨ ਹਨ।

Advertisement

Advertisement
×