DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੁਪਰੀਮ ਕੋਰਟ ਨੇ ਜ਼ਮਾਨਤ ਮਿਲਣ ’ਤੇ ‘ਜਿੱਤ ਦਾ ਜਲੂਸ’ ਕੱਢਣ ਵਾਲੇ ਕਤਲ ਦੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਦਿੱਤੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 23 ਅਪਰੈਲ ਨੂੰ ਮਿਲੀ ਸੀ ਜ਼ਮਾਨਤ

  • fb
  • twitter
  • whatsapp
  • whatsapp
Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ’ਤੇ ਕਤਲ ਦੇ ਮੁਲਜ਼ਮ ਵੱਲੋਂ ਕੱਢੇ ਗਏ “ਜਿੱਤ ਦੇ ਜਲੂਸ” ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਸੁਪਰੀਮ ਕੋਰਟ ਨੇ ਹਰਿਆਣਾ ਪੁਲੀਸ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਹੁਕਮ ਦਿੱਤਾ, “ਅਸੀਂ ਚਰਖੀ ਦਾਦਰੀ, ਹਰਿਆਣਾ ਦੇ ਪੁਲੀਸ ਸੁਪਰਡੈਂਟ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੰਦੇ ਹਾਂ ਕਿ ਗੈਰ-ਜ਼ਮਾਨਤੀ ਵਾਰੰਟ ਦੀ ਪਾਲਣਾ ਕੀਤੀ ਜਾਵੇ ਅਤੇ ਪ੍ਰਤੀਵਾਦੀ ਨੰਬਰ 2 (ਮੁਲਜ਼ਮ ਵਿਸ਼ਾਲ) ਨੂੰ ਅਗਲੀ ਤਰੀਕ, ਜੋ ਕਿ 21 ਸਤੰਬਰ, 2026 ਲਈ ਨਿਰਧਾਰਤ ਹੈ, ਨੂੰ ਇਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।"

Advertisement

ਆਪਣੇ 8 ਸਤੰਬਰ ਦੇ ਹੁਕਮ ਵਿੱਚ, ਬੈਂਚ ਨੇ ਕਿਹਾ, "ਅਸੀਂ ਤੁਹਾਡੇ ਕੇਸ ਦੀ ਸੁਣਵਾਈ ਤੁਹਾਡੇ ਆਤਮ ਸਮਰਪਣ ਕਰਨ ਅਤੇ ਫਿਰ ਜ਼ਮਾਨਤ ਮੰਗਣ ਤੋਂ ਬਾਅਦ ਹੀ ਕਰਾਂਗੇ। ਜ਼ਮਾਨਤ ਮਿਲਣ ’ਤੇ ਜਿੱਤ ਦਾ ਜਲੂਸ ਕੱਢਣਾ ਠੀਕ ਨਹੀਂ ਹੈ।”

Advertisement

ਹਾਈ ਕੋਰਟ ਨੇ 23 ਅਪਰੈਲ ਨੂੰ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ।

ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਦੇ ਵਕੀਲ ਦੀ ਇਸ ਦਲੀਲ ’ਤੇ ਗੌਰ ਕੀਤਾ ਕਿ ਮੁਲਜ਼ਮ ਵਿਸ਼ਾਲ ਨੇ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ “ਜਿੱਤ ਦਾ ਜਲੂਸ” ਕੱਢਿਆ ਸੀ ਅਤੇ ਗਵਾਹਾਂ ਨੂੰ ਧਮਕਾਇਆ ਵੀ ਸੀ।

ਬੈਂਚ ਨੇ ਜ਼ਮਾਨਤ ਮਿਲਣ ਤੋਂ ਬਾਅਦ “ਜਿੱਤ ਦਾ ਜਲੂਸ” ਕੱਢਣ ਲਈ ਉਸ ਨੂੰ ਫਟਕਾਰ ਵੀ ਲਾਈ। ਸੁਪਰੀਮ ਕੋਰਟ ਨੇ ਆਪਣੀ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਕਿ ਹੁਕਮ ਦੀ ਇੱਕ ਕਾਪੀ 24 ਘੰਟਿਆਂ ਦੇ ਅੰਦਰ ਈਮੇਲ ਅਤੇ ਹੋਰ ਸਾਧਨਾਂ ਰਾਹੀਂ ਚਰਖੀ ਦਾਦਰੀ ਦੇ ਐੱਸਪੀ ਨੂੰ ਭੇਜੀ ਜਾਵੇ।

ਇਹ ਘਟਨਾ 27 ਅਕਤੂਬਰ, 2022 ਨੂੰ ਵਾਪਰੀ ਸੀ। ਇਸ ਤੋਂ ਬਾਅਦ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਹਿਰਾਸਤ ਵਿੱਚ ਰਿਹਾ। ਇਹ ਝਗੜਾ ਮੁਲਜ਼ਮ ਅਤੇ ਸ਼ਿਕਾਇਤਕਰਤਾ ਰਾਜਬਾਲਾ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਉਸ ਸਮੇਂ ਹੋਇਆ, ਜਦੋਂ ਵਿਸ਼ਾਲ ਨੇ ਕਥਿਤ ਤੌਰ ’ਤੇ ਵਿਵਾਦਿਤ ਜ਼ਮੀਨ ਦੇ ਇੱਕ ਟੁਕੜੇ ’ਤੇ ਟੀਨ ਦੇ ਸ਼ੈੱਡ ਬਣਾਉਣੇ ਸ਼ੁਰੂ ਕੀਤੇ। ਵਿਸ਼ਾਲ ਨੇ ਕਥਿਤ ਤੌਰ ’ਤੇ ਲਾਠੀ ਅਤੇ ਕੁਹਾੜੀ ਨਾਲ ਕਈ ਲੋਕਾਂ ’ਤੇ ਹਮਲਾ ਕੀਤਾ, ਜਿਸ ਕਾਰਨ ਸ਼ਿਕਾਇਤਕਰਤਾ ਦੇ ਪੱਖ ਦੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ।

ਹਾਈ ਕੋਰਟ ਨੇ ਵਿਸ਼ਾਲ ਦੀ ਜ਼ਮਾਨਤ ਦੀ ਅਰਜ਼ੀ ਚਾਰ ਵਾਰ ਰੱਦ ਕਰਨ ਤੋਂ ਬਾਅਦ ਪੰਜਵੀਂ ਵਾਰ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਮਾਮਲੇ ਵਿੱਚ ਮੁੱਖ ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਸਨ ਅਤੇ ਵਿਸ਼ਾਲ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਸੀ।

Advertisement
×