ਵਿਦਿਆਰਥਣਾਂ ਨੇ ਖੇਡਾਂ ’ਚ ਤਗ਼ਮੇ ਜਿੱਤੇ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਤਾਇਕਵਾਂਡੋ ਵਿੱਚ ਚਾਂਦੀ ਅਤੇ ਜੂਡੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਪ੍ਰਿੰਸੀਪਲ ਡਾ. ਰਿੱਤੂ ਬਾਂਸਲ ਨੇ ਦੱਸਿਆ ਕਿ ਤਾਇਕਵਾਂਡੋ ਖਿਡਾਰਨ ਛਵੀ ਨੇ ਪੰਚਵਟੀ ਜਾਂਗੜਾ ਧਰਮਸ਼ਾਲਾ, ਸਮਾਲਖਾ (ਪਾਣੀਪਤ) ਵਿੱਚ...
Advertisement
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਤਾਇਕਵਾਂਡੋ ਵਿੱਚ ਚਾਂਦੀ ਅਤੇ ਜੂਡੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਪ੍ਰਿੰਸੀਪਲ ਡਾ. ਰਿੱਤੂ ਬਾਂਸਲ ਨੇ ਦੱਸਿਆ ਕਿ ਤਾਇਕਵਾਂਡੋ ਖਿਡਾਰਨ ਛਵੀ ਨੇ ਪੰਚਵਟੀ ਜਾਂਗੜਾ ਧਰਮਸ਼ਾਲਾ, ਸਮਾਲਖਾ (ਪਾਣੀਪਤ) ਵਿੱਚ ਓਪਨ ਨੈਸ਼ਨਲ ਤਾਇਕਵਾਂਡੋ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਜੂਡੋ ਖਿਡਾਰਨ ਜਸ਼ਨ ਨੇ ਮਿਨਰਵਾ ਪਬਲਿਕ ਸਕੂਲ, ਅਸੰਧ (ਕਰਨਾਲ) ਵਿੱਚ ਕਰਵਾਏ ਸੀ ਬੀ ਐੱਸ ਈ ਰਾਸ਼ਟਰੀ ਜੂਡੋ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਰਿੱਤੂ ਬਾਂਸਲ, ਸਕੂਲ ਦੀ ਸਮੁੱਚੀ ਪ੍ਰਬੰਧਨ ਕਮੇਟੀ ਅਤੇ ਅਧਿਆਪਕਾਂ ਨੇ ਦੋਹਾਂ ਖਿਡਾਰਨਾਂ ਨੂੰ ਵਧਾਈ ਦਿੱਤੀ।
Advertisement
Advertisement
Advertisement
×

