DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਜਾਗਰੂਕ ਕੀਤਾ

ਆਰੀਆ ਕੰਨਿਆ ਕਾਲਜ ਦੀ ਕਰੀਅਰ ਸੈੱਲ ਕੋਆਰਡੀਨੇਟਰ ਡਾ. ਹੇਮਾ ਸੁਖੀਜਾ ਦੀ ਅਗਵਾਈ ਹੇਠ ਕਾਲਜ ਦੇ ਆਡੀਟੋਰੀਅਮ ਵਿੱਚ ਕਰੀਅਰ ਗਾਈਡੈਂਸ ਅਤੇ ਪਲੈਸਮੈਂਟ ਸੈੱਲ ਵੱਲੋਂ ‘ਭਵਿੱਖ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਾਵਧਾਨੀ ਨਾਲ ਤਿਆਰੀ’ ਵਿਸ਼ੇ ’ਤੇ ਸੈਮੀਨਾਰ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ...

  • fb
  • twitter
  • whatsapp
  • whatsapp
Advertisement

ਆਰੀਆ ਕੰਨਿਆ ਕਾਲਜ ਦੀ ਕਰੀਅਰ ਸੈੱਲ ਕੋਆਰਡੀਨੇਟਰ ਡਾ. ਹੇਮਾ ਸੁਖੀਜਾ ਦੀ ਅਗਵਾਈ ਹੇਠ ਕਾਲਜ ਦੇ ਆਡੀਟੋਰੀਅਮ ਵਿੱਚ ਕਰੀਅਰ ਗਾਈਡੈਂਸ ਅਤੇ ਪਲੈਸਮੈਂਟ ਸੈੱਲ ਵੱਲੋਂ ‘ਭਵਿੱਖ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਾਵਧਾਨੀ ਨਾਲ ਤਿਆਰੀ’ ਵਿਸ਼ੇ ’ਤੇ ਸੈਮੀਨਾਰ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ ਆਰਤੀ ਤਰੇਹਨ ਨੇ ਮੁੱਖ ਬੁਲਾਰਿਆਂ ਦਾ ਸਵਾਗਤ ਕੀਤਾ।

ਕਰੀਅਰ ਸੈੱਲ ਦੀ ਕੋਆਰਡੀਨੇਟਰ ਡਾ. ਹੇਮਾ ਸੁਖੀਜਾ ਨੇ ਕਿਹਾ ਕਿ ਸਾਡਾ ਟੀਚਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵਧਾਉਣਾ ਅਤੇ ਉਨ੍ਹਾਂ ਨੂੰ ਕਰੀਅਰ ਦੇ ਵਿਹਾਰਕ ਪਹਿਲੂਆਂ ਨਾਲ ਜਾਣੂ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਵਿਦਿਆਰਥੀ ਸਫਲਤਾ ਪ੍ਰਾਪਤ ਕਰਨਗੇ। ਸੈਮੀਨਾਰ ਨੂੰ ਤਿੰਨ ਮੁੱਖ ਤਕਨੀਕੀ ਸੈਸ਼ਨਾਂ ਵਿੱਚ ਵੰਡਿਆ ਗਿਆ। ਇਸ ਵਿੱਚ ਵਿਸ਼ੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ। ਪਹਿਲੇ ਤਕਨੀਕੀ ਸੈਸ਼ਨ ਵਿੱਚ ਕਰੀਅਰ ਵਿਲ ਕੁਰੂਕਸ਼ੇਤਰ ਦੇ ਡਾਇਰੈਕਟਰ ਮਨਵਿੰਦਰ ਸ਼ਰਮਾ ਨੇ ਕਾਲਜ ਦੀ ਪੜ੍ਹਾਈ ਤੇ ਅਕਾਦਮਿਕ ਸਿੱਖਿਆ ਵਿਚਕਾਰ ਤਾਲਮੇਲ ਦੀ ਜਾਣਕਾਰੀ ਦਿੱਤੀ। ਗੀਤਾ ਯੂਨੀਵਰਸਿਟੀ ਦੇ ਡਾ. ਇੰਦਰਾ ਭਾਰਦਵਾਜ ਡੀਨ ਐੱਸ ਪੀ ਬਾਂਸਲ ਸਕੂਲ ਆਫ ਬਿਜ਼ਨਸ ਪਾਨੀਪਤ ਨੇ ਕਿਹਾ ਕਿ ਕਿਸੇ ਵੀ ਮੁਸ਼ਕਿਲ ਪ੍ਰੀਖਿਆ ਨੂੰ ਮਾਨਸਿਕ ਇਕਾਗਰਤਾ ਤੇ ਤਰਕਸ਼ੀਲ ਸ਼ਕਤੀ ਰਾਹੀਂ ਆਸਾਨੀ ਨਾਲ ਪਾਸ ਕੀਤਾ ਜਾ ਸਕਦਾ ਹੈ। ਤੀਜੇ ਤਕਨੀਕੀ ਸੈਸ਼ਨ ਵਿੱਚ ਬੁਲਜ਼ ਆਈ ਤੋਂ ਦੀਪਿਕਾ ਰਾਠੀ ਨੇ ਮੈਨੇਜਮੈਂਟ ਵਿੱਚ ਉਭਰਦੇ ਰੁਝਾਨ ਵਿਸ਼ੇ ’ਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਡਿਪਟੀ ਮੈਨੇਜਰ ਬੁਲਜ਼ ਆਈ ਅੰਬਾਲਾ ਸ਼ਿਵਾਨੀ ਨੇ ਵੀ ਵਿਚਾਰ ਰੱਖੇ।

Advertisement

Advertisement
Advertisement
×