DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦਿਆਰਥਣਾਂ ਨੂੰ ਮਧੂ ਮੱਖੀ ਪਾਲਣ ਬਾਰੇ ਜਾਗਰੂਕ ਕੀਤਾ

ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ

  • fb
  • twitter
  • whatsapp
  • whatsapp
featured-img featured-img
ਵਿਦਿਆਰਥਣਾਂ ਨੂੰ ਮਧੂ ਮੱਖੀ ਪਾਲਣ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਅਧਿਆਪਕ।
Advertisement

ਸੀ ਐੱਮ ਜੀ ਸਰਕਾਰੀ ਮਹਿਲਾ ਮਹਾਵਿਦਿਆਲਿਆ ਦੇ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵੱਲੋਂ ਵਿਦਿਆਰਥਣਾਂ ਵਿੱਚ ਸਵੈ-ਰੁਜ਼ਗਾਰ, ਉਦਮਸ਼ੀਲਤਾ ਅਤੇ ਨਵੀਨਤਾ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਭਾਰਤ ਵਿੱਚ ਮਧੂ ਮੱਖੀ ਪਾਲਣ ਕੇਂਦਰ ਸਥਾਪਤ ਕਰਨ ਅਤੇ ਇਸ ਨੂੰ ਸਵੈ-ਰੁਜ਼ਗਾਰ ਵਜੋਂ ਅਪਣਾਉਣ ਬਾਰੇ ਪ੍ਰੇਰਿਆ। ਵੀਡੀਓ ਰਾਹੀਂ ਵਿਦਿਆਰਥਣਾਂ ਨੂੰ ਮਧੂ ਮੱਖੀ ਪਾਲਣ ਦੀਆਂ ਆਧੁਨਿਕ ਤਕਨੀਕਾਂ, ਲੋੜੀਂਦੇ ਸਾਧਨਾਂ, ਬਾਜ਼ਾਰ ਦੀਆਂ ਸੰਭਾਵਨਾਵਾਂ ਅਤੇ ਕਾਰੋਬਾਰ ਸ਼ੁਰੂ ਕਰਨ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਦੱਸਿਆ ਗਿਆ ਕਿ ਹਰਿਆਣਾ ਦੀਆਂ ਖੇਤੀਬਾੜੀ ਅਤੇ ਕੁਦਰਤੀ ਸਥਿਤੀਆਂ ਮਧੂ ਮੱਖੀ ਪਾਲਣ ਲਈ ਅਨੁਕੂਲ ਹਨ। ਵਪਾਰਕ ਪੱਧਰ ’ਤੇ ਇੱਥੇ ਐਪੀਸ ਮੇਲੀਫੇਰਾ, ਭਾਵ ਯੂਰਪੀ ਮਧੂ ਮੱਖੀ ਦੀ ਪ੍ਰਜਾਤੀ ਨੂੰ ਵਧੇਰੇ ਢੁੱਕਵਾਂ ਮੰਨਿਆ ਜਾਂਦਾ ਹੈ। ਸੂਬੇ ਵਿੱਚ ਸਰ੍ਹੋਂ ਅਤੇ ਸਫੈਦੇ ਦੇ ਬਾਗਾਂ ਦੀ ਭਰਪੂਰ ਉਪਲਬਧਤਾ ਹੋਣ ਕਾਰਨ ਮਧੂ ਮੱਖੀਆਂ ਨੂੰ ਫੁੱਲਾਂ ਤੋਂ ਕਾਫ਼ੀ ਕੁਦਰਤੀ ਸਰੋਤ ਮਿਲ ਜਾਂਦੇ ਹਨ। ਇਸ ਕਾਰਨ ਮਧੂ ਮੱਖੀ ਪਾਲਣ ਨੂੰ ਕਾਰੋਬਾਰ ਵਜੋਂ ਅੱਗੇ ਵਧਾਉਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਵੀਡੀਓ ਸਕ੍ਰੀਨਿੰਗ ਰਾਹੀਂ ਵਿਦਿਆਰਥਣਾਂ ਨੂੰ ਮਧੂ ਮੱਖੀ ਪਾਲਣ ਦਾ ਸਟਾਰਟਅੱਪ ਸ਼ੁਰੂ ਕਰਨ ਦੇ ਛੇ ਮੁੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੂੰ ਇਹ ਵੀ ਦੱਸਿਆ ਗਿਆ ਕਿ ਮਧੂ ਮੱਖੀ ਪਾਲਣ ਦੇ ਕਾਰੋਬਾਰ ਵਿੱਚ ਉਤਪਾਦਨ ਦੇ ਨਾਲ-ਨਾਲ ਸਹੀ ਮਾਰਕੀਟਿੰਗ ਅਤੇ ਵਿਕਰੀ ਪ੍ਰਬੰਧ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਲਖਬੀਰ ਕੌਰ, ਪਲੇਸਮੈਂਟ ਸੈੱਲ ਦੀ ਕੋਆਰਡੀਨੇਟਰ ਡਾ. ਵਿਜਯੰਤੀ ਜਾਖੜ, ਕਮੇਟੀ ਮੈਂਬਰ ਡਾ. ਕਪਿਲ ਦੇਵ, ਸਰਬਜੀਤ ਕੌਰ ਅਤੇ ਵਿਦਿਆਰਥਣਾਂ ਮੌਜੂਦ ਸਨ।

Advertisement
Advertisement
×