ਯੂਨੀਵਰਸਿਟੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਾਏ ਗਏ ਰਾਸ਼ਟਰੀ ਸੇਵਾ ਯੋਜਨਾ (ਐੱਨ ਐੱਸ ਐੱਸ) ਕੈਂਪ ਦੌਰਾਨ ਬ੍ਰਹਮਾ ਕੁਮਾਰੀਜ਼ ਸੰਗਠਨ ਵੱਲੋਂ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਅਤੇ ਕਦਰਾਂ-ਕੀਮਤਾਂ ’ਤੇ ਆਧਾਰਿਤਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੀ ਕੇ ਰੀਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨ ਦੀਆਂ ਸ਼ਕਤੀਆਂ ਅਤੇ ਆਦਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਫਲਤਾ ਲਈ ਕੋਈ ਵੀ ਛੋਟਾ ਰਾਹ (ਸ਼ਾਰਟਕੱਟ) ਨਹੀਂ ਹੁੰਦਾ ਅਤੇ ਇਮਾਨਦਾਰੀ ਹੀ ਸਭ ਤੋਂ ਉੱਤਮ ਨੀਤੀ ਹੈ। ਮਾਨਸਿਕ ਸਿਹਤ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਮੌਜੂਦਾ ਦੌਰ ਵਿੱਚ ਮਨੁੱਖ ਆਪਣੇ ਮਨ ਨੂੰ ਕਾਬੂ ਕਰਨਾ ਭੁੱਲ ਰਿਹਾ ਹੈ। ਜਿਸ ਤਰ੍ਹਾਂ ਸਰੀਰਕ ਸਿਹਤ ਲਈ ਖਾਣ-ਪੀਣ ਦਾ ਧਿਆਨ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਵਿਚਾਰ ਮਨ ਦੀ ਖੁਰਾਕ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਰੋਜ਼ ਸੌਣ ਤੋਂ ਪਹਿਲਾਂ ਅਤੇ ਸਵੇਰੇ ਉੱਠਣ ਤੋਂ ਬਾਅਦ ਡਾਇਰੀ ਵਿੱਚ ਸਕਾਰਾਤਮਕ ਵਿਚਾਰ ਲਿਖਣ ਦੀ ਆਦਤ ਪਾਉਣ ਲਈ ਪ੍ਰੇਰਿਆ। ਸਮਾਗਮ ਦੌਰਾਨ ਸੰਸਥਾ ਦੇ ਮੈਂਬਰ ਅਤੇ ਸੇਵਾਮੁਕਤ ਵਿਗਿਆਨ ਅਧਿਆਪਕ ਬੀ ਕੇ ਰਾਮ ਕੁਮਾਰ ਨੇ ਨੈਤਿਕ ਕਦਰਾਂ-ਕੀਮਤਾਂ ’ਤੇ ਚਾਨਣਾ ਪਾਇਆ। ਉਨ੍ਹਾਂ ਸਮਝਾਇਆ ਕਿ ਸੱਚੀ ਸਫਲਤਾ ਸਿਰਫ਼ ਅੰਕਾਂ, ਪੈਸੇ ਜਾਂ ਅਹੁਦਿਆਂ ਨਾਲ ਨਹੀਂ ਮਾਪੀ ਜਾਂਦੀ, ਸਗੋਂ ਚੰਗੇ ਸੰਸਕਾਰ ਅਤੇ ਸੰਤੁਲਿਤ ਜੀਵਨ ਹੀ ਅਸਲ ਸਫਲਤਾ ਹੈ। ਇਸੇ ਦੌਰਾਨ ਬੀ ਕੇ ਸੀਮਾ ਨੇ ਵਿਦਿਆਰਥੀਆਂ ਦੀ ਇਕਾਗਰਤਾ ਵਧਾਉਣ ਲਈ ਰਾਜ ਯੋਗ ਧਿਆਨ ਦੀ ਸਿਖਲਾਈ ਦਿੱਤੀ। ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਪਰਵੀਨ ਸ਼ਰਮਾ ਨੇ ਟੀਮ ਦਾ ਧੰਨਵਾਦ ਕੀਤਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

