DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵਿਦਿਆਰਥੀਆਂ ਨੂੰ Environment ਸੰਭਾਲ ਲਈ ਪ੍ਰੇਰਿਆ

ਕਾਲਜ ਸਣੇ ਹੋਰ ਥਾਵਾਂ ’ਤੇ ਦੋ ਸੌ ਤੋਂ ਵੱਧ ਬੂਟੇ ਲਾਏ

  • fb
  • twitter
  • whatsapp
  • whatsapp
Advertisement

ਆਰੀਆ ਕੰਨਿਆ ਕਾਲਜ ਵਿੱਚ ‘ਇੱਕ ਰੁੱਖ ਮਾਂ ਦੇ ਨਾਂ’ ਮੁਹਿੰਮ ਤਹਿਤ ਬੂਟੇ ਲਾਏ ਗਏ। ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ਸੋਨੀਆ ਮਲਿਕ ਦੀ ਅਗਵਾਈ ਹੇਠ ਐੱਸ ਸੀ ਸੀ ਕੈਡੇਟਾਂ ਤੇ ਮੈਰੀਕਾਮ ਐਸੋਸੀਏਸ਼ਨ ਨਾਲ ਸਬੰਧਤ ਵਾਲੰਟੀਅਰਾਂ ਨੇ ਵੱਖ-ਵੱਖ ਥਾਵਾਂ ’ਤੇ 200 ਬੂਟੇ ਲਗਾਏ, ਜਿਨ੍ਹਾਂ ਵਿੱਚੋਂ 30 ਬੂਟੇ ਕਾਲਜ ਕੈਂਪਸ ਵਿੱਚ ਲਗਾਏ ਗਏ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਕਿਹਾ ਕਿ ਬੂਟੇ ਲਗਾਉਣਾ ਸਿਰਫ਼ ਇੱਕ ਮੁਹਿੰਮ ਹੀ ਨਹੀਂ ਹੈ, ਸਗੋਂ ਇਹ ਕੁਦਰਤ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਇੱਕ ਬੂਟਾ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸੰਭਾਲ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸੁਰੱਖਿਆ ਸੱਚੀ ਰਾਸ਼ਟਰੀ ਸੇਵਾ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਬੂਟੇ ਲਾਉਣ, ਲਗਾਏ ਬੂਟਿਆਂ ਦੀ ਸੰਭਾਲ ਕਰਨ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਬੂਟੇ ਲਾਉਣ ਬਾਰੇ ਪ੍ਰੇਰਿਤ ਕਰਨ ਦਾ ਪ੍ਰਣ ਲਿਆ। ਇਹ ਮੁਹਿੰਮ ਨੌਜਵਾਨਾਂ ਵਿੱਚ ਜਾਗਰੂਕਤਾ ਅਤੇ ਕੁਦਰਤ ਸੰਭਾਲ ਪ੍ਰਤੀ ਸਮਾਜਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਵੱਲ ਸ਼ਲਾਘਾਯੋਗ ਪਹਿਲ ਸਾਬਤ ਹੋਈ। ਵਾਤਾਵਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਨੇ ਅਰਜੁਨ, ਮੋਰਿੰਗਾ, ਕੜ੍ਹੀ ਪੱਤਾ, ਤੁਲਸੀ, ਅੰਗੂਰ, ਆਲੂ ਬੁਖ਼ਾਰਾ, ਅਮਰੂਦ ਵਰਗੇ ਫਲਦਾਰ ਅਤੇ ਕੁਝ ਛਾਂਦਾਰ ਬੂਟੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਡਾ. ਅੰਜੂ, ਵੀਨਾ, ਡਾ. ਭਾਰਤੀ ਸ਼ਰਮਾ, ਡਾ. ਕਵਿਤਾ ਮਹਿਤਾ, ਰਿਤੂ ਮਿੱਤਲ ਅਤੇ ਡਿਪਟੀ ਸੁਪਰਡੈਂਟ ਰਾਜੇਸ਼ ਆਨੰਦ ਮੌਜੂਦ ਸਨ।

Advertisement
Advertisement
×