DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਕੂਲ ਵਿੱਚ ਵਿਦਿਆਰਥੀ ਸਭਾ ਬਣਾਈ

ਵੱਖ-ਵੱਖ ਸਦਨ ਬਣਾ ਕੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ

  • fb
  • twitter
  • whatsapp
  • whatsapp
featured-img featured-img
ਰਾਮ ਪ੍ਰਸਾਦਿ ਡੀ ਏ ਵੀ ਪਬਲਿਕ ਸਕੂਲ ’ਚ ਸਦਨ ਲਈ ਚੁਣੇ ਵਿਦਿਆਰਥੀ ਪ੍ਰਬੰਧਕਾਂ ਨਾਲ।
Advertisement

ਰਾਮ ਪ੍ਰਸਾਦਿ ਡੀ ਏ ਵੀ ਪਬਲਿਕ ਸਕੂਲ ਵਿੱਚ ਵਿਦਿਆਰਥੀ ਸਭਾ ਦੇ ਬਣਨ ਤੋਂ ਬਾਅਦ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਸਮਾਰੋਹ ਕਰਾਇਆ ਗਿਆ ਜਿਸ ’ਚ ਵਿਦਿਆਰਥੀਆਂ ਦੀ ਲੋਕਤੰਤਰੀ ਪ੍ਰਕਿਰਿਆ ਰਾਹੀਂ ਵੱਖ ਵੱਖ ਸਦਨਾਂ ਲਈ ਨੁਮਾਇੰਦਿਆਂ ਵਜੋਂ ਚੋਣ ਕੀਤੀ ਗਈ ਅਤੇ ਚੁਣੇ ਹੋਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਅਹੁਦੇ ਦਾ ਭੇਤ ਬਣਾਏ ਰੱਖਣ ਦੀ ਸਹੁੰ ਚੁਕਵਾਈ ਗਈ। ਚੋਣ ਨਤੀਜਿਆਂ ਮੁਤਾਬਕ 21ਵੀਂ ਦੇ ਵਿਗਿਆਨ ਵਿਭਾਗ ਦੇ ਵਿਦਿਆਰਥੀ ਦਿਵਿਆਂਸ਼ ਨੂੰ ਮੁੱਖ ਵਿਦਿਆਰਥੀ ਅਤੇ 12ਵੀਂ ਜਮਾਤ ਦੇ ਵਣਜ ਵਿਭਾਗ ਪ੍ਰੀਤੀ ਨੂੰ ਮੁੱਖ ਵਿਦਿਆਰਥਣ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਨਮਨ 11ਵੀਂ ਜਮਾਤ ਨੂੰ ਉਪ ਮੁੱਖ ਵਿਦਿਆਰਥੀ ਅਤੇ ਤਨਿਸ਼ਕਾ ਨੂੰ ਉਪ ਮੁੱਖ ਵਿਦਿਆਰਥਣ ਦੀ ਜ਼ਿੰਮੇਵਾਰੀ ਸੌਂਪੀ ਗਈ। ਸਕੂਲ ਦੇ ਚਾਰ ਸਦਨਾਂ ਲਈ ਮੁਖੀਆਂ ਤੇ ਉਪ ਮੁਖੀਆਂ ਤੇ ਨਿਗਰਾਨ ਵਿਦਿਆਰਥੀਆਂ ਦੀ ਚੋਣ ਵੀ ਕੀਤੀ ਗਈ। ਨੀਲਾ ਸਦਨ ਦੀ ਮੁਖੀ ਪ੍ਰੀਤੀ ਤੇ ਉਪ ਮੁਖੀ ਲਵਦੀਪ ਚੁਣੇ ਗਏ। ਹਰਾ ਸਦਨ ਦੀ ਮੁਖੀ ਅੰਜਲੀ 11ਵੀਂ ਜਮਾਤ ਅਤੇ ਉਪ ਮੁਖੀ ਯੁਵਰਾਜ ਪੰਚਾਲ, ਲਾਲ ਸਦਨ ਦੀ ਮੁਖੀ ਹਰਸਿਮਰਤ ਤੇ ਉਪ ਮੁਖੀ ਅਨੰਤਵੀਰ, ਪੀਲਾ ਸਦਨ ਦੀ ਮੁਖੀ ਨਿਲਾਕਸ਼ੀ ਤੇ ਉਪ ਮੁਖੀ ਰਾਧਿਕਾ ਚੁਣੇ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਦੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਜਿਨ੍ਹਾਂ ਵਿਚ ਖੇਡ ਮੁਖੀ ਵਜੋਂ ਪਲਕ ਤੇ ਮਹਿਮਾ, ਅਨੁਸ਼ਾਸਨ ਮੁਖੀ ਵਜੋਂ ਜੈਵਰਧਨ ਤੇ ਪ੍ਰਭਨੂਰ ਦੀ ਚੋਣ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਦੀਪੇਂਦਰ ਵਾਲੀਆ, ਸਕੂਲ ਪ੍ਰਬੰਧਕ ਸਤਪਾਲ ਬੱਤਰਾ, ਖਜ਼ਾਨਚੀ ਬਲਕਾਰ ਸਿੰਘ, ਜਨਰਲ ਸਕੱਤਰ ਨੰਦ ਕਿਸ਼ੋਰ ਬੱਤਰਾ, ਕਾਰਜਕਾਰੀ ਮੈਂਬਰ ਬਲਦੇਵ ਰਾਜ ਚਾਵਲਾ, ਪੁਲਕਿਤ ਸਿੰਗਲਾ ਹਾਜ਼ਰ ਸਨ।

Advertisement
Advertisement
×