DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਹਾਂਵੀਰ ਜੈਨ ਸਕੂਲ ’ਚ ਵਿਦਿਆਰਥੀਆਂ ਦੇ ਮੁਕਾਬਲੇ

ਮਹਾਂਵੀਰ ਜੈਨ ਪਬਲਿਕ ਸਕੂਲ ਵਿੱਚ ਰਖੱੜੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਹੁਨਰ ਅਤੇ ਵਾਤਾਵਰਨ ਦੀ ਸੁਰੱਖਿਆ ਦੀ ਭਾਵਨਾ ਉਤਸ਼ਾਹਿਤ ਕਰਨ ਲਈ ਕਈ ਮੁਕਾਬਲੇ ਕਰਾਏ ਗਏ। ਇਸ ਵਿੱਚ ਰੱਖੜੀ ਕਾਰਡ ਬਣਾਉਣਾ, ਤੋਹਫ਼ੇ ਦੀ ਪੈਕਿੰਗ, ਡਿਜੀਟਲ ਰੱਖੜੀ ਬਣਾਉਣ, ਫੋਟੋ ਫਰੇਮ,...

  • fb
  • twitter
  • whatsapp
  • whatsapp
featured-img featured-img
ਮਹਿੰਦੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ।
Advertisement

ਮਹਾਂਵੀਰ ਜੈਨ ਪਬਲਿਕ ਸਕੂਲ ਵਿੱਚ ਰਖੱੜੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਹੁਨਰ ਅਤੇ ਵਾਤਾਵਰਨ ਦੀ ਸੁਰੱਖਿਆ ਦੀ ਭਾਵਨਾ ਉਤਸ਼ਾਹਿਤ ਕਰਨ ਲਈ ਕਈ ਮੁਕਾਬਲੇ ਕਰਾਏ ਗਏ। ਇਸ ਵਿੱਚ ਰੱਖੜੀ ਕਾਰਡ ਬਣਾਉਣਾ, ਤੋਹਫ਼ੇ ਦੀ ਪੈਕਿੰਗ, ਡਿਜੀਟਲ ਰੱਖੜੀ ਬਣਾਉਣ, ਫੋਟੋ ਫਰੇਮ, ਮਹਿੰਦੀ, ਵਾਤਾਵਰਨ ਅਨੁਕੂਲ ਰਖੱੜੀ ਅਤੇ ਮੇਰੇ ਭਰਾ-ਭੈਣ ਨੂੰ ਇੱਕ ਪੱਤਰ ਦੇ ਮੁਕਾਬਲੇ ਸ਼ਾਮਲ ਸਨ। ਇਨ੍ਹਾਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਪੂਜਾ ਸ਼ਰਮਾ ਨੇ ਇਸ ਤਿਉਹਾਰ ਨੂੰ ਵਾਤਾਵਰਨ ਅਨੁਕੂਲ ਢੰਗ ਨਾਲ ਮਨਾਉਣ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਰੱਖੜੀ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਨੇਹ ਦਾ ਤਿਉਹਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕੁਦਰਤੀ ਅਤੇ ਵਾਤਾਵਰਨ ਅਨੁਕੂਲ ਸਮੱਗਰੀ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ।

Advertisement

ਇਸ ਦੌਰਾਨ ਕਰਾਏ ਮੁਕਾਬਲਿਆਂ ਵਿੱਚ ਦੇਸ਼ਨਾ ਤੇ ਸੌਹਾਨ ਨੇ ਰੱਖੜੀ ਕਾਰਡ ਮੇਕਿੰਗ ਵਿੱਚ ਪਹਿਲਾ, ਨਾਇਸ਼ਾ, ਪਾਰਥ ਪ੍ਰਬਲ ਨੇ ਦੂਜਾ, ਹਿਮਾਂਸ਼ੀ ਨੇ ਤੀਜਾ, ਗਿਫਟ ਪੈਕਿੰਗ ਵਿੱਚ ਤਨਵੀ ਕਸ਼ਯਪ ਨੇ ਪਹਿਲਾ, ਕ੍ਰਿਤਕਾ ਨੇ ਦੂਜਾ, ਜੈਨੀਸ਼ ਨੇ ਤੀਜਾ, ਡਿਜੀਟਲ ਰੱਖੜੀ ਮੇਕਿੰਗ ਵਿੱਚ ਧਰੁਵਿਕਾ ਨੇ ਪਹਿਲਾ, ਪਰਿਧੀ ਨੇ ਦੂਜਾ, ਵਾਰਸਦੀਪ ਨੇ ਤੀਜਾ ਸਥਾਨ ਕੀਤਾ। ਇਸੇ ਤਰ੍ਹਾਂ ਫੋਟੋ ਫਰੇਮ ਵਿੱਚ ਨਕਸ਼ ਨੇ ਪਹਿਲਾ, ਮਹਿੰਦੀ ਵਿਚ ਪਰੀ ਨੇ ਪਹਿਲਾ, ਕੁੰਜਲ ਨੇ ਦੂਜਾ, ਦਿਵਿਆ ਨੇ ਤੀਜਾ, ਈਕੋ ਫਰੈਂਡਲੀ ਰੱਖੜੀ ਮੁਕਾਬਲੇ ਵਿੱਚ ਅਮਨੀਤ ਨੇ ਪਹਿਲਾ, ਸਮਰੀਨ ਨੇ ਦੂਜਾ, ਲਵਿਆ ਤੇ ਹੇਮਿਕਾ ਨੇ ਤੀਜਾ, ਮੇਰੇ ਭਰਾ-ਭੈਣ ਨੂੰ ਇੱਕ ਪੱਤਰ ਦੇ ਮੁਕਾਬਲੇ ਵਿੱਚ ਪ੍ਰਿਆਨ ਕਾਮਰਸ ਨੇ ਪਹਿਲਾ, ਸ਼੍ਰੇਆ ਨੇ ਦੂਜਾ ਤੇ ਸਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
×