ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕੁਦਰਤੀ ਖੇਤੀ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ ਅਪਣਾਉਣ ਦੀ ਲੋੜ ਹੈ। ਸ਼ਿਆਮ ਸਿੰਘ ਰਾਣਾ ਅੱਜ ਲਾਡਵਾ ਅਨਾਜ ਮੰਡੀ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਲੋਂ ਕਰਵਾਏ ਸੂਬਾ ਪੱਧਰੀ ਖੇਤੀਬਾੜੀ ਵਿਕਾਸ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਲੇ ਵਿੱਚ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ।
ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੀ ਖੇਤੀਬਾੜੀ ਜਿੰਨੀ ਵਧੀਆ ਹੋਵੇਗੀ ਓਨੀ ਹੀ ਉਹ ਦੇਸ਼ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਭ ਤੋਂ ਵੱਧ ਪੱਧਰੀ ਜ਼ਮੀਨ ਹੈ ਤੇ ਇਥੇ ਹਰ ਫਸਲ ਉਗਾਉਣਾ ਸੰਭਵ ਹੈ। ਸਰਕਾਰ ਕਿਸਾਨਾਂ ਲਈ ਵੀ ਉਹੀ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 2047 ਤੱਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣ ਦਾ ਟੀਚਾ ਮਿਥਿਆ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਮੰਡੀ ਵਿਚ ਫਸਲ ਵੇਚਣ ਵਾਲੇ ਕਿਸਾਨ ਦੀ ਬਜਾਏ ਸਾਰੇ ਪੈਸੇ ਕਿਸੇ ਹੋਰ ਦੇ ਖਾਤੇ ਵਿਚ ਪੈਸੇ ਜਾਂਦੇ ਸਨ। ਕਿਸਾਨਾਂ ਨੂੰ ਪੈਸੇ ਦੇਖਣ ਨੂੰ ਵੀ ਨਹੀਂ ਸਨ ਮਿਲਦੇ ਪਰ ਅੱਜ ਕਿਸਾਨ ਦੀ ਫਸਲ ਦੇ ਪੈਸੇ ਉਨ੍ਹਾਂ ਦੇ ਹੀ ਖਾਤਿਆਂ ਵਿਚ ਜਾਂਦੇ ਹਨ। ਇਸ ਦੌਰਾਨ ਖੇਤੀਬਾੜੀ ਮੰਤਰੀ ਨੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ। ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਹੈ ਕਿ ਖੇਤੀ ਵਿਚ ਤਕਨਾਲੋਜੀ ਦੀ ਵਰਤੋਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਹੋਰ ਕਈ ਕਦਮ ਚੁੱਕੇ ਜਾ ਰਹੇ ਹਨ।
ਹਿਸਾਰ ਯੂਨਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਬੀ ਆਰ ਕੰਬੋਜ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਕਾਸ ਮੇਲਾ ਹਰ ਸਾਲ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਕੈਲਾਸ਼ ਸੈਣੀ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਗਣੇਸ਼ ਦੱਤ, ਡਾ. ਪਵਨ ਕੁਮਾਰ, ਡਾ. ਕ੍ਰਿਸ਼ਨ ਕੁਮਾਰ ਯਾਦਵ, ਖੇਤੀਬਾੜੀ ਡਾਇਰੈਕਟਰ ਡਾ. ਕਰਮ ਚੰਦ ਆਦਿ ਹਾਜ਼ਰ ਸਨ।

