DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਥੀਏਟਰ ਮੇਲੇ ਵਿੱਚ ਨਾਟਕ ‘ਇਲਹਾਮ’ ਦਾ ਮੰਚਨ

ਕਲਪਨਾ ਅਤੇ ਹਕੀਕਤ ਦੀ ਦੁਨੀਆ ’ਤੇ ਆਧਾਰਿਤ ਹੈ ਨਾਟਕ ਦੀ ਕਹਾਣੀ

  • fb
  • twitter
  • whatsapp
  • whatsapp
featured-img featured-img
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 20 ਅਗਸਤ ਹਰਿਆਣਾ ਕਲਾ ਪਰਿਸ਼ਦ ਅਤੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪ੍ਰਯਾਗਰਾਜ ਵੱਲੋਂ ਸਾਂਝੇ ਤੌਰ ’ਤੇ ਕੁਰੂਕਸ਼ੇਤਰ ਦੇ ਕਲਾ ਕੀਰਤੀ ਭਵਨ ਵਿੱਚ ਪੰਜ ਰੋਜ਼ਾ ‘ਪੰਜਜਨਯ ਥੀਏਟਰ ਫੈਸਟੀਵਲ’ ਦੇ ਤੀਜੇ ਦਿਨ ਨਾਟਕ ‘ਇਲਹਾਮ’ ਉਤਸਵ ਕਲਾ ਮੰਚ ਚੰਡੀਗੜ੍ਹ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਿਵੇਕ ਚਾਵਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹਰਿਆਣਾ ਕਲਾ ਪਰਿਸ਼ਦ ਦੇ ਮੀਤ ਪ੍ਰਧਾਨ ਮਹੇਸ਼ ਜੋਸ਼ੀ ਨੇ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਵਾਗਤ ਕੀਤਾ। ਵਿਕਾਸ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ। ‘ਇਲਹਾਮ’ ਨਾਟਕ ਸਵੈ-ਬੋਧ ਅਤੇ ਸਮਾਜ ਦੇ ਦੋਹਰੇ ਮਾਪਦੰਡਾਂ ਵਿਚਕਾਰ ਘੁੰਮਦੇ ਜੀਵਨ ਨੂੰ ਦਰਸਾਉਂਦਾ ਹੈ। ਫ਼ਿਲਮ ਅਦਾਕਾਰ ਮਾਨਵ ਕੌਲ ਵੱਲੋਂ ਲਿਖਿਆ ਇਹ ਨਾਟਕ ਆਧੁਨਿਕ ਸਮਾਜ, ਮਨੁੱਖ ਦੀਆਂ ਕਲਪਨਾਵਾਂ ਅਤੇ ਬਚਾਅ ਲਈ ਸੰਘਰਸ਼ ਦੀ ਪੜਚੋਲ ਕਰਦਾ ਹੈ। ‘ਇਲਹਾਮ’ ਇੱਕ ਅਰਬੀ ਸ਼ਬਦ ਹੈ ਜਿਸ ਦਾ ਅਰਥ ਗਿਆਨ ਹੈ। ਕਹਾਣੀ ਭਗਵਾਨ ਨਾਂ ਦੇ ਇੱਕ ਸਾਧਾਰਨ ਮੱਧ-ਸ਼੍ਰੇਣੀ ਦੇ ਬੈਂਕ ਮੁਲਾਜ਼ਮ ਦੇ ਦੁਆਲੇ ਘੁੰਮਦੀ ਹੈ, ਜੋ ਆਪਣੀ ਪਤਨੀ ਪੂਨਮ ਅਤੇ ਬੱਚਿਆਂ ਨਾਲ ਆਮ ਜਿਹਾ ਜੀਵਨ ਬਤੀਤ ਕਰਦਾ ਹੈ। ਇੱਕ ਦਿਨ ਪਾਰਕ ਵਿੱਚ ਬੈਠੇ ਉਸ ਨੂੰ ਅਚਾਨਕ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਹ ਭੌਤਿਕ ਸੰਸਾਰ ਦੇ ਭੀੜ-ਭੜੱਕੇ ਤੋਂ ਪਾਰ ਹੋ ਜਾਂਦਾ ਹੈ। ਉਹ ਕੁਦਰਤ ਨਾਲ ਗੱਲਾਂ ਕਰਨ, ਇਕੱਲੇ ਹੱਸਣ ਅਤੇ ਆਪਣੀ ਕਲਪਨਾ ਦੇ ਪਾਤਰਾਂ ਵਿੱਚ ਗੁਆਚਣਾ ਸ਼ੁਰੂ ਕਰ ਦਿੰਦਾ ਹੈ। ਦੁਖਾਂਤ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਮਾਜ ਅਤੇ ਉਸ ਦਾ ਪਰਿਵਾਰ ਇਸ ਅਧਿਆਤਮਿਕ ਸ਼ਾਂਤੀ ਤੇ ਡੂੰਘੇ ਪਰਿਵਰਤਨ ਨੂੰ ਸਮਝਣ ਵਿੱਚ ਅਸਫਲ ਰਹਿੰਦਾ ਹੈ। ਦੁਨੀਆ ਲਈ ਉਸ ਦਾ ਦੁਨਿਆਵੀ ਨਿਯਮਾਂ ਅਤੇ ਭਾਸ਼ਾ ਨੂੰ ਭੁੱਲਣਾ ਸਿਰਫ਼ ਇੱਕ ਮਾਨਸਿਕ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ। ਉਸ ਦਾ ਪਰਿਵਾਰ ਉਸ ਨੂੰ ਠੀਕ ਕਰਨ ਲਈ ਡਾਕਟਰਾਂ ਅਤੇ ਤਾਂਤਰਿਕਾਂ ਨਾਲ ਸਲਾਹ ਕਰਨਾ ਸ਼ੁਰੂ ਕਰ ਦਿੰਦਾ ਹੈ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੋਵਿਗਿਆਨ ਵਿੱਚ ਡੁੱਬੇ ‘ਇਲਹਾਮ’ ਵਰਗੇ ਨਾਟਕ ਦੀ ਬਿਨਾਂ ਕਿਸੇ ਕੋਸ਼ਿਸ਼ ਤੋਂ ਪੇਸ਼ਕਾਰੀ ਬਹੁਤ ਸ਼ਲਾਘਾਯੋਗ ਹੈ। ਕਲਾਕਾਰ ਹਮੇਸ਼ਾ ਆਪਣੇ ਪ੍ਰਦਰਸ਼ਨਾਂ ਰਾਹੀਂ ਸਮਾਜ ਨੂੰ ਨਵੀਆਂ ਦਿਸ਼ਾਵਾਂ ਦੇਣ ਲਈ ਕੰਮ ਕਰਦੇ ਹਨ। ਇਸ ਮੌਕੇ ਸ਼ੁਭਮ ਸ਼ਰਮਾ, ਗੁਲਸ਼ਨ ਕੁਮਾਰ, ਮੇਹੁਲ ਰਾਣਾ, ਅਨਮੋਲ, ਅਕਸ਼ੈ, ਮੀਨਾਕਸ਼ੀ ਭੱਟ, ਦੁਰਗਾ, ਆਨੰਦ, ਇਕਸ਼ਿਤ, ਅਭਿਨੰਦਨ ਅਤੇ ਕਿੰਜਲ ਆਦਿ ਨੇ ਨਾਟਕ ਵਿੱਚ ਭੂਮਿਕਾ ਨਿਭਾਈ। ਅੰਤ ਵਿੱਚ ਕਲਾਕਾਰਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
Advertisement

ਹਰਿਆਣਾ ਕਲਾ ਪਰਿਸ਼ਦ ਅਤੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪ੍ਰਯਾਗਰਾਜ ਵੱਲੋਂ ਸਾਂਝੇ ਤੌਰ ’ਤੇ ਕੁਰੂਕਸ਼ੇਤਰ ਦੇ ਕਲਾ ਕੀਰਤੀ ਭਵਨ ਵਿੱਚ ਪੰਜ ਰੋਜ਼ਾ ‘ਪੰਜਜਨਯ ਥੀਏਟਰ ਫੈਸਟੀਵਲ’ ਦੇ ਤੀਜੇ ਦਿਨ ਨਾਟਕ ‘ਇਲਹਾਮ’ ਉਤਸਵ ਕਲਾ ਮੰਚ ਚੰਡੀਗੜ੍ਹ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਿਵੇਕ ਚਾਵਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹਰਿਆਣਾ ਕਲਾ ਪਰਿਸ਼ਦ ਦੇ ਮੀਤ ਪ੍ਰਧਾਨ ਮਹੇਸ਼ ਜੋਸ਼ੀ ਨੇ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਵਾਗਤ ਕੀਤਾ। ਵਿਕਾਸ ਸ਼ਰਮਾ ਨੇ ਸਟੇਜ ਸੰਚਾਲਨ ਕੀਤਾ। ‘ਇਲਹਾਮ’ ਨਾਟਕ ਸਵੈ-ਬੋਧ ਅਤੇ ਸਮਾਜ ਦੇ ਦੋਹਰੇ ਮਾਪਦੰਡਾਂ ਵਿਚਕਾਰ ਘੁੰਮਦੇ ਜੀਵਨ ਨੂੰ ਦਰਸਾਉਂਦਾ ਹੈ। ਫ਼ਿਲਮ ਅਦਾਕਾਰ ਮਾਨਵ ਕੌਲ ਵੱਲੋਂ ਲਿਖਿਆ ਇਹ ਨਾਟਕ ਆਧੁਨਿਕ ਸਮਾਜ, ਮਨੁੱਖ ਦੀਆਂ ਕਲਪਨਾਵਾਂ ਅਤੇ ਬਚਾਅ ਲਈ ਸੰਘਰਸ਼ ਦੀ ਪੜਚੋਲ ਕਰਦਾ ਹੈ। ‘ਇਲਹਾਮ’ ਇੱਕ ਅਰਬੀ ਸ਼ਬਦ ਹੈ ਜਿਸ ਦਾ ਅਰਥ ਗਿਆਨ ਹੈ। ਕਹਾਣੀ ਭਗਵਾਨ ਨਾਂ ਦੇ ਇੱਕ ਸਾਧਾਰਨ ਮੱਧ-ਸ਼੍ਰੇਣੀ ਦੇ ਬੈਂਕ ਮੁਲਾਜ਼ਮ ਦੇ ਦੁਆਲੇ ਘੁੰਮਦੀ ਹੈ, ਜੋ ਆਪਣੀ ਪਤਨੀ ਪੂਨਮ ਅਤੇ ਬੱਚਿਆਂ ਨਾਲ ਆਮ ਜਿਹਾ ਜੀਵਨ ਬਤੀਤ ਕਰਦਾ ਹੈ। ਇੱਕ ਦਿਨ ਪਾਰਕ ਵਿੱਚ ਬੈਠੇ ਉਸ ਨੂੰ ਅਚਾਨਕ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਹ ਭੌਤਿਕ ਸੰਸਾਰ ਦੇ ਭੀੜ-ਭੜੱਕੇ ਤੋਂ ਪਾਰ ਹੋ ਜਾਂਦਾ ਹੈ। ਉਹ ਕੁਦਰਤ ਨਾਲ ਗੱਲਾਂ ਕਰਨ, ਇਕੱਲੇ ਹੱਸਣ ਅਤੇ ਆਪਣੀ ਕਲਪਨਾ ਦੇ ਪਾਤਰਾਂ ਵਿੱਚ ਗੁਆਚਣਾ ਸ਼ੁਰੂ ਕਰ ਦਿੰਦਾ ਹੈ। ਦੁਖਾਂਤ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਮਾਜ ਅਤੇ ਉਸ ਦਾ ਪਰਿਵਾਰ ਇਸ ਅਧਿਆਤਮਿਕ ਸ਼ਾਂਤੀ ਤੇ ਡੂੰਘੇ ਪਰਿਵਰਤਨ ਨੂੰ ਸਮਝਣ ਵਿੱਚ ਅਸਫਲ ਰਹਿੰਦਾ ਹੈ। ਦੁਨੀਆ ਲਈ ਉਸ ਦਾ ਦੁਨਿਆਵੀ ਨਿਯਮਾਂ ਅਤੇ ਭਾਸ਼ਾ ਨੂੰ ਭੁੱਲਣਾ ਸਿਰਫ਼ ਇੱਕ ਮਾਨਸਿਕ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ। ਉਸ ਦਾ ਪਰਿਵਾਰ ਉਸ ਨੂੰ ਠੀਕ ਕਰਨ ਲਈ ਡਾਕਟਰਾਂ ਅਤੇ ਤਾਂਤਰਿਕਾਂ ਨਾਲ ਸਲਾਹ ਕਰਨਾ ਸ਼ੁਰੂ ਕਰ ਦਿੰਦਾ ਹੈ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੋਵਿਗਿਆਨ ਵਿੱਚ ਡੁੱਬੇ ‘ਇਲਹਾਮ’ ਵਰਗੇ ਨਾਟਕ ਦੀ ਬਿਨਾਂ ਕਿਸੇ ਕੋਸ਼ਿਸ਼ ਤੋਂ ਪੇਸ਼ਕਾਰੀ ਬਹੁਤ ਸ਼ਲਾਘਾਯੋਗ ਹੈ। ਕਲਾਕਾਰ ਹਮੇਸ਼ਾ ਆਪਣੇ ਪ੍ਰਦਰਸ਼ਨਾਂ ਰਾਹੀਂ ਸਮਾਜ ਨੂੰ ਨਵੀਆਂ ਦਿਸ਼ਾਵਾਂ ਦੇਣ ਲਈ ਕੰਮ ਕਰਦੇ ਹਨ। ਇਸ ਮੌਕੇ ਸ਼ੁਭਮ ਸ਼ਰਮਾ, ਗੁਲਸ਼ਨ ਕੁਮਾਰ, ਮੇਹੁਲ ਰਾਣਾ, ਅਨਮੋਲ, ਅਕਸ਼ੈ, ਮੀਨਾਕਸ਼ੀ ਭੱਟ, ਦੁਰਗਾ, ਆਨੰਦ, ਇਕਸ਼ਿਤ, ਅਭਿਨੰਦਨ ਅਤੇ ਕਿੰਜਲ ਆਦਿ ਨੇ ਨਾਟਕ ਵਿੱਚ ਭੂਮਿਕਾ ਨਿਭਾਈ। ਅੰਤ ਵਿੱਚ ਕਲਾਕਾਰਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

Advertisement
Advertisement
×