DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਾ ਪਰਿਸ਼ਦ ਵਿੱਚ ਨਾਟਕ ‘ਚੱਕਰ ਪੇ ਚੱਕਰ’ ਦਾ ਮੰਚਨ

ਪਰਿਵਾਰਕ ਕਹਾਣੀ ’ਤੇ ਆਧਾਰਿਤ ਸੀ ਨਾਟਕ; ਕਲਾਕਾਰਾਂ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਨਾਟਕ ਦਾ ਮੰਚਨ ਕਰਦੇ ਹੋਏ ਕਲਾਕਾਰ।
Advertisement

ਹਰਿਆਣਾ ਕਲਾ ਪਰਿਸ਼ਦ ਦੀ ਹਫ਼ਤਾਵਾਰੀ ਸ਼ਾਮ ਵਿੱਚ ਨਾਟਸ਼ਾਲਾ ਥੀਏਟਰ ਸੁਸਾਇਟੀ ਦਿੱਲੀ ਦੇ ਕਲਾਕਾਰਾਂ ਨੇ ਹਾਸਰਸ ਨਾਟਕ ‘ਚੱਕਰ ਪੇ ਚੱਕਰ’ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਡੀ ਐੱਸ ਪੀ ਰੋਹਤਾਸ਼ ਜਾਂਗੜਾ ਬਤੌਰ ਮੁੱਖ ਮਹਿਮਾਨ ਮੌਜੂਦ ਸਨ। ਮੰਚ ਦਾ ਸੰਚਾਲਨ ਵਿਕਾਸ ਸ਼ਰਮਾ ਨੇ ਕੀਤਾ। ਲੱਕੀ ਕਟਾਰੀਆ ਵਲੋਂ ਲਿਖੇ ਤੇ ਨਿਰਦੇਸ਼ਤ ਨਾਟਕ ‘ਚੱਕਰ ਪੇ ਚੱਕਰ’ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਈ। ਨਾਟਕ ਵਿੱਚ ਕਲਾਕਾਰਾਂ ਨੇ ਇਕ ਪਰਿਵਾਰ ਦੀ ਹਲਕੀ ਫੁਲਕੀ ਤੇ ਹਾਸੋਹੀਣੀ ਕਹਾਣੀ ਪੇਸ਼ ਕੀਤੀ ਜਿਸ ਵਿੱਚ ਰਸੀਲਾ ਤੇ ਉਸ ਦੀ ਪਤਨੀ ਆਪਣੇ ਪੁੱਤਰ ਦੇ ਵਿਆਹ ਨੂੰ ਲੈ ਕੇ ਝਗੜਾ ਕਰ ਰਹੇ ਹਨ। ਰਸੀਲਾ ਆਪਣੇ ਪੁੱਤਰ ਦਾ ਵਿਆਹ ਇਕ ਭਾਰਤੀ ਕੁੜੀ ਨਾਲ ਕਰਾਉਣਾ ਚਾਹੁੰਦਾ ਹੈ ਜਦੋਂ ਕਿ ਉਸ ਦੀ ਮਾਂ ਇਕ ਅਮਰੀਕੀ ਲੜਕੀ ਚਾਹੁੰਦੀ ਹੈ। ਘਰ ਦੀ ਨੌਕਰਾਣੀ ਇਸ ਟਕਰਾਅ ਦਾ ਫਾਇਦਾ ਚੁੱਕਦੀ ਹੈ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਚਾਰਾਂ ਵਿਚ ਫਸਾ ਕੇ ਪੈਸੇ ਵਸੂਲਦੀ ਹੈ। ਆਪਣੇ ਮਾਪਿਆਂ ਦੇ ਝਗੜੇ ਵਿਚ ਫਸਿਆ ਉਨ੍ਹਾਂ ਦਾ ਪੁੱਤਰ ਆਪਣੀ ਪ੍ਰੇਮਿਕਾ ਨੂੰ ਨੌਕਰਾਣੀ ਬਣਾ ਕੇ ਘਰ ਲੈ ਆਉਂਦਾ ਹੈ। ਘਰ ਵਿੱਚ ਤਣਾਅ ਵਧਦਾ ਹੈ ਪੁੱਤਰ ਨੌਕਰਾਣੀ ਨਾਲ ਭੱਜ ਜਾਂਦਾ ਹੈ। ਦੂਜੇ ਪਾਸੇ ਮਾਪੇ ਆਪਣੇ ਪੁੱਤਰ ਦੇ ਲਾਪਤਾ ਹੋਣ ’ਤੇ ਚਿੰਤਤ ਹਨ ਅਤੇ ਉਸ ਦੀ ਇੱਛਾ ਅਨੁਸਾਰ ਵਿਆਹ ਕਰਾਉਣ ਲਈ ਰਾਜ਼ੀ ਹੋ ਜਾਂਦੇ ਹਨ। ਵਿਆਹ ਤੋਂ ਬਾਅਦ ਰਸੀਲਾ ਤੇ ਉਸ ਦੀ ਪਤਨੀ ਇਸ ਵਿਆਹ ਨੂੰ ਸਵੀਕਾਰ ਕਰ ਲੈਂਦੇ ਹਨ। ਇਸ ਤਰ੍ਹਾਂ ਇਸ ਨਾਟਕ ਦਾ ਅੰਤ ਹੁੰਦਾ ਹੈ।

ਇਸ ਦੌਰਾਨ ਦਰਸ਼ਕਾਂ ਨੇ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਲਈ ਕਲਾਕਾਰਾਂ ਦੀ ਸ਼ਲਾਘਾ ਕੀਤੀ। ਨਾਟਕ ਵਿੱਚ ਅਨਿਲ ਯਾਦਵ, ਪਰਮਿੰਦਰ ਸਿੰਘ, ਸੁਪ੍ਰਿਆ ਪਹੂਜਾ, ਕ੍ਰਿਸ਼ਨ ਕੁਮਾਰ ਗੋਲਾ, ਦਿਨੇਸ਼ ਯਾਦਵ, ਕਿਸ਼ਨ ਭਾਰਦਵਾਜ, ਪ੍ਰਤਿਮਾ ਕੁਮਾਰੀ ਤੇ ਲੱਕੀ ਕਟਾਰੀਆ ਨੇ ਅਦਾਕਾਰੀ ਕੀਤੀ। ਮੁੱਖ ਮਹਿਮਾਨ ਨੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਹਰਿਆਣਾ ਕਲਾ ਪਰਿਸ਼ਦ ਦੇ ਦਫਤਰ ਇੰਚਾਰਜ ਧਰਮ ਪਾਲ ਗੁਗਲਾਨੀ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਧੰਨਵਾਦ ਕੀਤਾ।

Advertisement

Advertisement
Advertisement
×