DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਾ ਭਵਨ ’ਚ ਨਾਟਕ ‘ਚੱਕਰ ਹੀ ਚੱਕਰ’ ਦਾ ਮੰਚਨ

ਵਿਦਿਆਰਥੀ ਜੀਵਨ ’ਚ ਅਧਿਆਪਕ ਦੀ ਭੂਮਿਕਾ ’ਤੇ ਆਧਾਰਿਤ ਹੈ ਕਹਾਣੀ

  • fb
  • twitter
  • whatsapp
  • whatsapp
featured-img featured-img
ਸੱਭਿਆਚਾਰਕ ਸ਼ਾਮ ਦੌਰਾਨ ਨਾਟਕ ਖੇਡਦੇ ਹੋਏ ਕਲਾਕਾਰ।
Advertisement

ਹਰਿਆਣਾ ਕਲਾ ਪਰਿਸ਼ਦ ਵੱਲੋਂ ਕਲਾ ਕੀਰਤੀ ਭਵਨ ਵਿੱਚ ਕਰਵਾਈ ਸੱਭਿਆਚਾਰਕ ਸ਼ਾਮ ਵਿੱਚ ਨਾਟਕ ‘ਚੱਕਰ ਹੀ ਚੱਕਰ’ ਦਾ ਮੰਚਨ ਕੀਤਾ ਗਿਆ। ਕਲਾ ਸ੍ਰਿਸ਼ਟੀ ਮੰਚ ਕੁਰੂਕਸ਼ੇਤਰ ਦੇ ਕਲਾਕਾਰਾਂ ਵੱਲੋਂ ਸੀਨੀਅਰ ਥੀਏਟਰ ਕਲਾਕਾਰ ਬ੍ਰਿਜ ਸ਼ਰਮਾ ਦੇ ਨਿਰਦੇਸ਼ਨ ਹੇਠ ਖੇਡੇ ਨਾਟਕ ਵਿੱਚ ਵਿਦਿਆਰਥੀਆਂ ਲਈ ਅਧਿਆਪਕ ਦੀ ਭੂਮਿਕਾ ਨੂੰ ਦਰਸਾਇਆ ਗਿਆ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਾਜੈਕਟ ਡਾਇਰੈਕਟਰ ਡਾ. ਪਵਨ ਆਰੀਆ ਸਮਾਜ ਸੇਵਕ ਤੇ ਪ੍ਰੇਰਨਾ ਸੰਸਥਾਨ ਦੇ ਸਰਪ੍ਰਸਤ ਡਾ. ਮੰਜੂ ਤੋਮਰ, ਪੈਨੋਰਮਾ ਡਾਇਰੈਕਟਰ ਡਾ. ਸੁਰੇਸ਼ ਸੋਨੀ ਤੇ ਸੌਰਭ ਚੌਧਰੀ ਵਿਸ਼ੇਸ਼ ਮਹਿਮਾਨ ਸਨ। ਵਿਕਾਸ ਸ਼ਰਮਾ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਸਮਾਗਮ ਦੀ ਦੀ ਰਸਮੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ। ਨਾਟਰ ਵਿਚ ਦਿਖਾਇਆ ਕਿ ਅੱਜ ਦੇ ਬਦਲਦੇ ਮਾਹੌਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਚੰਗਾ ਅਧਿਆਪਕ ਜ਼ਰੂਰੀ ਹੈ। ਇਕ ਅਧਿਆਪਕ ਦੇ ਅਸਲ ਸੁਭਾਅ ਤੇ ਸਮਾਜ ਵਿਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਉਜਾਗਰ ਕਰਦੇ ਹੋਏ ਕਲਾਕਾਰਾਂ ਨੇ ਕਾਲਜ ਦੇ ਦ੍ਰਿਸ਼ ਨੂੰ ਦਰਸਾਇਆ ਜਿਸ ਵਿਚ ਇਕ ਵਿਦਿਆਰਥੀ ਨਾਲ ਛੇੜਛਾੜ ਹੋਣ ਤੋਂ ਬਾਅਦ ਕਾਲਜ ਪ੍ਰਬੰਧਨ ਤੇ ਪ੍ਰਿੰਸੀਪਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਸਫਲ ਰਹਿੰਦੇ ਹਨ ਤੇ ਇਸ ਦੀ ਬਜਾਏ ਵੀ ਵਿਦਿਆਰਥੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਕਾਲਜ ਪ੍ਰੋ. ਅਰਵਿੰਦ ਨੂੰ ਪਛਤਾਵੇ ਨਾਲ ਭਰ ਦਿੰਦਾ ਹੈ। ਵਿਦਿਆਰਥੀਆਂ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਪ੍ਰਬੰਧਨ ਦੇ ਹੁਕਮਾਂ ਦੇ ਆਧਾਰ ’ਤੇ ਆਪਣਾ ਫੈਸਲਾ ਖੁਦ ਲੈਣਾ ਪੈਂਦਾ ਹੈ। ਇਹ ਨਾਟਕ ਗੁਰੂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਤੇ ਸਮਾਜ ਲਈ ਬਹੁਤ ਸਾਰੇ ਸੁਆਲ ਖੜ੍ਹੇ ਕਰਦਾ ਹੈ। ਬ੍ਰਿਜ ਸ਼ਰਮਾ ਨੇ ਖੁਦ ਅਰਵਿੰਦ ਦੀ ਭੂਮਿਕਾ ਨਿਭਾਈ। ਵਿਕਾਸ ਸ਼ਰਮਾ ਨੇ ਏਕਲੱਵਿਆ ਤੇ ਪ੍ਰਿੰਸੀਪਲ ਸ਼ਿਵ ਕੁਮਾਰ ਨੇ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ। ਅੰਤ ਵਿਚ ਡਾ. ਪਵਨ ਆਰੀਆ ਨੇ ਸਾਰਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕਲਾ ਲਈ ਸਮਾਂ ਕੱਢਣਾ ਬੇਹੱਦ ਔਖਾ ਹੈ। ਹਾਲਾਂਕਿ ਸ਼ਹਿਰ ਦੀ ਅਹਿਮ ਸ਼ਖ਼ਸੀਅਤਾਂ ਆਪਣੇ ਰੋਜ਼ਾਨਾ ਦੇ ਕੰਮਾਂ ਦੇ ਨਾਲ ਥੀਏਟਰ ਨੂੰ ਸਮਾਂ ਦਿੰਦੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਡਾ. ਚਿਤਰੰਜਨ ਦਾਸ ਸਿੰਘ ਕੌਸ਼ਲ, ਸੁਨੀਲ ਸ਼ਰਮਾ, ਰਾਜੇਸ਼ ਸਿੰਗਲਾ ਆਦਿ ਮੌਜੂਦ ਸਨ।

Advertisement
Advertisement
×