DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਦੇਸ਼ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੇ ਯੋਗ ਕੀਤਾ

ਵੱਖ-ਵੱਖ ਆਸਣਾਂ ਦਾ ਅਭਿਆਸ ਕਰਵਾਇਆ ਗਿਆ

  • fb
  • twitter
  • whatsapp
  • whatsapp
featured-img featured-img
ਯੋਗ ਕਰਦੇ ਡਾਕਟਰ ਤੇ ਮੈਡੀਕਲ ਕਾਲਜ ਦੇ ਵਿਦਿਆਰਥੀ।
Advertisement

ਇੱਥੇ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿਚ ‘ਯੋਗ ਫਾਰ ਹੈਲਦੀ ਏਜਿੰਗ ਥੀਮ’ ਦੇ ਤਹਿਤ ਕੌਮਾਂਤਰੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਤੇ ਹਸਪਤਾਲ ਦੇ ਮੈਦਾਨ ਵਿਚ ਕਰਵਾਏ ਯੋਗ ਸੈਸ਼ਨ ਵਿਚ 300 ਤੋਂ ਜ਼ਿਆਦਾ ਫੈਕਲਟੀ ਮੈਂਬਰਾਂ, ਰੈਜ਼ੀਡੈਂਟਸ, ਇੰਟਰਨਾਂ, ਮੈਡੀਕਲ ਤੇ ਨਰਸਿੰਗ ਵਿਦਿਆਰਥੀਆਂ ਤੇ ਹੋਰ ਕਰਮਚਾਰੀਆਂ ਨੇ ਹਿੱਸਾ ਲੈਂਦੇ ਹੋਏ ਸਿਹਤਮੰਦ ਤੇ ਸੰਤੁਲਿਤ ਜੀਵਨ ਸ਼ੈਲੀ ਅਪਨਾਉਣ ਦਾ ਸੰਕਲਪ ਲਿਆ। ਪ੍ਰੋਗਰਾਮ ਦਾ ਸੰਚਾਲਨ ਡੀ ਐਮ ਐਸ ਡਾ ਨਰੇਸ਼ ਜੋਤੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਮੌਜੂਦ ਪ੍ਰਤੀਭਾਗੀਆਂ ਨੂੰ ਯੋਗ ਦੇ ਵੱਖ-ਵੱਖ ਆਸਣਾਂ ਦਾ ਅਭਿਆਸ ਕਰਾਉਂਦੇ ਹੋਏ ਦੱਸਿਆ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਬਲਕਿ ਸਰੀਰ, ਮਨ ਤੇ ਆਤਮਾ ਦੇ ਸੰਤੁਲਨ ਦਾ ਇਕ ਵਿਗਿਆਨਕ ਤੇ ਮਜ਼ਬੂਤ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਤਣਾਅ, ਗੈਰ-ਨਿਯਮਤ ਰੂਟੀਨ ਤੇ ਜੀਵਨ ਸ਼ੈਲੀ ਨਾਲ ਉਤਪੰਨ ਹੋਣ ਵਾਲੀਆਂ ਅਨੇਕ ਬਿਮਾਰੀਆਂ ਤੋਂ ਬਚਾਅ ਲਈ ਯੋਗ ਬਹੁਤ ਪ੍ਰਭਾਵਸ਼ਾਲੀ ਸਾਧਨ ਹੈ। ਇਸ ਮੌਕੇ ਆਦੇਸ਼ ਗਰੁੱਪ ਦੇ ਚੇਅਰਮੈਨ ਡਾ ਐੱਚ ਐੱਸ ਗਿੱਲ, ਨਿਰਦੇਸ਼ਕ ਤੇ ਪ੍ਰਸ਼ਾਸਕ ਗੁਣਤਾਸ ਸਿੰਘ ਗਿੱਲ, ਨਿਰਦੇਸ਼ਕ ਗੁਰਫਤਿਹ ਸਿੰਘ ਗਿੱਲ, ਪ੍ਰਿੰਸੀਪਲ. ਡਾ ਐਨ ਐੱਸ ਲਾਬਾਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Advertisement
Advertisement
×