DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sri Ganganagar ਦੇ ਸਪਿੰਨਰ Manav Suthar ਦੀ ਭਾਰਤੀ ਟੈਸਟ ਟੀਮ ਵਿੱਚ ਚੋਣ

Indian Test Team: ਇਲਾਕੇ ਵਿੱਚ ਖੁਸ਼ੀ ਦੀ ਲਹਿਰ; ਆਈਪੀਐਲ ਵਿਚ ਗੁਜਰਾਤ ਵਲੋਂ ਖੇਡ ਰਿਹਾ ਹੈ ਮਾਨਵ

  • fb
  • twitter
  • whatsapp
  • whatsapp
Advertisement

ਅਫਗਾਨਿਸਤਾਨ ਖਿਲਾਫ ਹੋਣ ਵਾਲੇ ਟੈਸਟ ਮੈਚ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਖੱਬੇ ਹੱਥ ਦੇ ਸਪਿੰਨਰ ਮਾਨਵ ਸੁਥਾਰ ਦੀ ਭਾਰਤੀ ਟੈਸਟ ਟੀਮ ਵਿੱਚ ਚੋਣ ਕੀਤੇ ਜਾਣ ਤੋਂ ਬਾਅਦ ਸ੍ਰੀ ਗੰਗਾਨਗਰ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮਾਨਵ ਨੂੰ ਕੌਮੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਟੈਸਟ ਕ੍ਰਿਕਟ ਖੇਡਣ ਦਾ ਇਹ ਵੱਕਾਰੀ ਸਨਮਾਨ ਹਾਸਲ ਕੀਤਾ ਹੈ।

ਮਾਨਵ ਸੁਥਾਰ ਖੱਬੇ ਹੱਥ ਦਾ ਸਪਿੰਨਰ ਹੈ ਜੋ ਆਪਣੀ ਫਲਾਈਟ, ਟਰਨ ਅਤੇ ਗੇਂਦ ਦੀ ਰਫ਼ਤਾਰ ਵਿੱਚ ਬਦਲਾਅ ਕਰਕੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਮਾਹਰ ਹੈ। ਇਸ ਦੇ ਨਾਲ ਹੀ ਉਹ ਹੇਠਲੇ ਕ੍ਰਮ ਵਿੱਚ ਵਧੀਆ ਬੱਲੇਬਾਜ਼ੀ ਵੀ ਕਰ ਲੈਂਦਾ ਹੈ। 3 ਅਗਸਤ 2002 ਨੂੰ ਜਨਮਿਆ ਮਾਨਵ ਇਸ ਸਮੇਂ ਆਈਪੀਐਲ ਦੇ 2026 ਸੀਜ਼ਨ ਵਿੱਚ ਗੁਜਰਾਤ ਟਾਈਟਨਸ ਫਰੈਂਚਾਈਜ਼ੀ ਲਈ ਖੇਡ ਰਿਹਾ ਹੈ।

Advertisement

ਮਾਨਵ ਸੁਥਾਰ ਨੇ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਕੇ ਕੌਮੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ। ਸਾਲ 2022-23 ਦੇ ਰਣਜੀ ਟਰਾਫੀ ਸੀਜ਼ਨ ਦੌਰਾਨ ਉਹ ਰਾਜਸਥਾਨ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ ਸੀ ਜਿੱਥੇ ਉਸ ਨੇ ਸਿਰਫ 6 ਮੈਚਾਂ ਵਿੱਚ 39 ਵਿਕਟਾਂ ਹਾਸਲ ਕੀਤੀਆਂ ਅਤੇ ਇਸ ਦੌਰਾਨ ਦੋ ਅਰਧ-ਸੈਂਕੜੇ ਵੀ ਲਗਾਏ। ਉਸ ਨੇ 2024 ਦੀ ਦਿਲੀਪ ਟਰਾਫੀ ਦੌਰਾਨ ਦੇਸ਼ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿੱਥੇ ਇੰਡੀਆ ਸੀ ਵੱਲੋਂ ਖੇਡਦਿਆਂ ਉਸ ਨੇ ਇੰਡੀਆ ਡੀ ਖਿਲਾਫ ਇੱਕੋ ਪਾਰੀ ਵਿੱਚ 49 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ ਸਨ। ਆਪਣੇ ਫਸਟ-ਕਲਾਸ ਕਰੀਅਰ ਵਿੱਚ ਉਸ ਨੇ ਹੁਣ ਤੱਕ 29 ਮੈਚਾਂ ਵਿੱਚ 129 ਵਿਕਟਾਂ ਹਾਸਲ ਕੀਤੀਆਂ ਹਨ ਅਤੇ 945 ਦੌੜਾਂ ਬਣਾਈਆਂ ਹਨ। ਖਾਸ ਗੱਲ ਇਹ ਹੈ ਕਿ ਉਸ ਨੇ ਸਿਰਫ 24 ਮੈਚਾਂ ਵਿੱਚ ਆਪਣੀਆਂ 100 ਫਸਟ-ਕਲਾਸ ਵਿਕਟਾਂ ਪੂਰੀਆਂ ਕਰ ਲਈਆਂ।

Advertisement

ਸ੍ਰੀ ਗੰਗਾਨਗਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵਿਨੋਦ ਸਹਾਰਨ ਨੇ ਦੱਸਿਆ ਕਿ ਇਸ ਪ੍ਰਾਪਤੀ ਤੋਂ ਬਾਅਦ ਮਾਨਵ ਦੇ ਕੋਚ ਧੀਰਜ ਸ਼ਰਮਾ, ਉਨ੍ਹਾਂ ਦੇ ਪਿਤਾ ਜਗਦੀਸ਼ ਸੁਥਾਰ (ਜੋ ਇੱਕ ਸਕੂਲ ਅਧਿਆਪਕ ਹਨ) ਅਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇੱਕ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਰਣਜੀ ਟਰਾਫੀ, ਦਿਲੀਪ ਟਰਾਫੀ, ਇੰਡੀਆ ਏ ਅਤੇ ਹੁਣ ਭਾਰਤੀ ਟੈਸਟ ਟੀਮ ਤੱਕ ਪਹੁੰਚਣਾ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਹੁਨਰ ਦਾ ਜਿਉਂਦਾ ਜਾਗਦਾ ਸਬੂਤ ਹੈ। ਹੁਣ ਭਾਰਤੀ ਟੀਮ ਵਿੱਚ ਸ਼ਾਮਲ ਹੋ ਕੇ ਮਾਨਵ ਅਫਗਾਨਿਸਤਾਨ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਦੇ ਸਾਹਮਣੇ ਆਪਣੀ ਸਪਿੰਨ ਗੇਂਦਬਾਜ਼ੀ ਦਾ ਜਾਦੂ ਬਿਖੇਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

Advertisement
×