ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਰਸਾਇਣ ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ ਦੇ ਸਪੋਰਟਸ ਕੰਪਲੈਕਸ ਵਿਚ ਸਾਲਾਨਾ ਖੇਡ ਮੁਕਾਬਲੇ ਕਰਾਏ ਗਏ। ਜਿਸ ਵਿੱਚ ਵਿਭਾਗ ਦੇ ਵਿਦਿਆਰਥੀਆਂ ਤੇ ਖੋਜ ਕਰਤਾਵਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਉਦਘਾਟਨ ਵਿਭਾਗ ਦੇ ਮੁੱਖੀ ਡਾ. ਗਿਆਨ ਪ੍ਰਕਾਸ਼ ਦੁਬੇ ਨੇ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡ ਗਤੀਵਿਧੀਆਂ ਜ਼ਰੂਰੀ ਹਨ, ਖੇਡਾਂ ਦੀ ਵਿਸ਼ੇਸ਼ ਖਿੱਚ ਕ੍ਰਿਕਟ ਅਤੇ ਫੁਟਬਾਲ ਮੈਚ ਸਨ। ਲੜਕਿਆਂ ਦੇ ਕ੍ਰਿਕਟ ਮੈਚ ਵਿੱਚ ਪੀ ਐੱਚ ਡੀ ਸਕਾਲਰਾਂ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਐੱਮ ਐੱਸ ਸੀ ਦੇ ਵਿਦਿਆਰਥੀਆਂ ਨੂੰ ਹਰਾਇਆ। ਲੜਕੀਆਂ ਦੇ ਵਰਗ ਵਿੱਚ ਐੱਮ ਐੱਸ ਸੀ ਫਾਈਨਲ ਸਾਲ ਦੀ ਟੀਮ ਨੇ ਕ੍ਰਿਕਟ ਤੇ ਫੁੱਟਬਾਲ ਦੋਹਾਂ ਵਿੱਚ ਐੱਮ ਐੱਸ ਸੀ ਦੀ ਪਿਛਲੇ ਸਾਲ ਦੀ ਟੀਮ ਨੂੰ ਹਰਾ ਕੇ ਆਪਣੀ ਉੱਤਮਤਾ ਸਾਬਤ ਕੀਤੀ। ਟਰੈਕ ਈਵੈਂਟਸ ਵਿੱਚ 100 ਮੀਟਰ ਦੀ ਦੌੜ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਲੜਕਿਆਂ ਦੇ ਵਰਗ ਵਿੱਚ ਅਰੁਣ ਨੇ ਪਹਿਲਾ, ਮਨੀਸ਼ ਨੇ ਦੂਜਾ ਤੇ ਕੁਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪੱਲਵੀ ਨੇ ਪਹਿਲਾ, ਤਨੂ ਨੈਨ ਨੇ ਦੂਜਾ ਤੇ ਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਰੱਸਾ ਕਸ਼ੀ ਮੁਕਾਬਲੇ ਵਿੱਚ ਐੱਮ ਐੱਸ ਸੀ ਪਿਛਲੇ ਸਾਲ ਦੀ ਟੀਮ ਨੇ ਲੜਕੇ ਤੇ ਲੜਕੀਆਂ ਦੇ ਵਰਗ ਵਿੱਚ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਤਿੰਨ ਟੰਗੀ ਦੌੜ ਬਹੁਤ ਹੀ ਉਤਸ਼ਾਹ ਤੇ ਤਾਲਮੇਲ ਦਾ ਪ੍ਰਤੀਕ ਸਾਬਤ ਹੋਈ। ਸਮਾਗਮ ਵਿੱਚ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਡਾ. ਹਰਦੀਪ ਆਨੰਦ, ਡਾ. ਰਮੇਸ਼ ਕੁਮਾਰ, ਡਾ. ਸੁਰੇਸ਼ ਕੁਮਾਰ, ਡਾ. ਰਿਤੂ ਲੰਗਯਾਨ, ਡਾ. ਵੰਦਨਾ ਪਾਂਡੇ, ਡਾ. ਰਾਜ ਕਮਲ ਸ਼ਰਮਾ, ਡਾ. ਸੰਗੀਤਾ ਸੈਣੀ, ਡਾ ਸੋਹਨ ਲਾਲ, ਡਾ. ਪਰਵੀਨ ਕੁਮਾਰ, ਡਾ. ਨੀਰਾ ਰਾਘਵ ਤੋਂ ਇਲਾਵਾ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਮੌਜੂਦ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

