ਤਸਕਰ ਦੀ ਜਾਇਦਾਦ ਜ਼ਬਤ ਕੀਤੀ
ਇਥੇ ਪੁਲੀਸ ਨੇ ਪਿੰਡ ਕਨੀਪਲਾ ਨਿਵਾਸੀ ਸੰਜੀਵ ਕੁਮਾਰ ਉਰਫ ਜੇ ਪੀ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ 10 ਮਾਮਲੇ ਦਰਜ ਸਨ। ਮੁਲਜ਼ਮ ਹੈਰੋਇਨ, ਸਮੈਕ, ਅਫੀਮ ਦੇ ਕਾਰੋਬਾਰ ਵਿੱਚ ਲਗਾਤਾਰ ਸਰਗਰਮ ਰਿਹਾ ਹੈ ਅਤੇ...
Advertisement
ਇਥੇ ਪੁਲੀਸ ਨੇ ਪਿੰਡ ਕਨੀਪਲਾ ਨਿਵਾਸੀ ਸੰਜੀਵ ਕੁਮਾਰ ਉਰਫ ਜੇ ਪੀ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ 10 ਮਾਮਲੇ ਦਰਜ ਸਨ। ਮੁਲਜ਼ਮ ਹੈਰੋਇਨ, ਸਮੈਕ, ਅਫੀਮ ਦੇ ਕਾਰੋਬਾਰ ਵਿੱਚ ਲਗਾਤਾਰ ਸਰਗਰਮ ਰਿਹਾ ਹੈ ਅਤੇ ਤਸਕਰੀ ਤੋਂ ਲੱਖਾਂ ਰੁਪਏ ਦੀ ਗ਼ੈਰਕਾਨੂੰਨੀ ਜਾਇਦਾਦ ਇੱਕਠੀ ਕੀਤੀ ਹੈ। ਮੁਲਜ਼ਮ ਕੋਲ ਇਕ ਸਕਾਰਪਿਊ ਕਾਰ, 10 ਗਰਾਮ ਸੋਨਾ ਤੇ 47 ਹਜ਼ਾਰ ਰੁਪਏ ਦੀ ਨਗਦੀ ਜਿਸ ਦੀ ਕੁੱਲ ਕੀਮਤ 19 ਲੱਖ ਰੁਪਏ ਸੀ, ਜੋ ਕਿ ਗ਼ੈਰਕਾਨੂੰਨੀ ਨਸ਼ੀਲੇ ਪਦਾਰਥ ਵੇਚ ਕੇ ਇੱਕਠੀ ਕੀਤੀ ਸੀ ਨੂੰ ਜ਼ਬਤ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲੀਸ ਕਪਤਾਨ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਅਪਰਾਧੀਆਂ ਵਿਰੁੱਧ ਭਵਿੱਖ ਵਿੱਚ ਵੀ ਕਾਰਵਾਈ ਜਾਰੀ ਰਹੇਗੀ।
Advertisement
Advertisement
×

