DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Anti Ragging ਵਿਸ਼ੇ ’ਤੇ ਸਲੋਗਨ ਅਤੇ ਲੋਗੋ ਮੁਕਾਬਲੇ

ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ

  • fb
  • twitter
  • whatsapp
  • whatsapp
featured-img featured-img
ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੰਦੇ ਹੋਏ ਪ੍ਰਿੰਸੀਪਲ ਆਰਤੀ ਤ੍ਰੇਹਨ ਅਤੇ ਹੋਰ। -ਫੋਟੋ: ਸਤਨਾਮ ਸਿੰਘ
Advertisement

ਆਰੀਆ ਕੰਨਿਆ ਕਾਲਜ ਵਿੱਚ ਐਂਟੀ ਰੈਗਿੰਗ ਸੈੱਲ ਦੀ ਕੋਆਰਡੀਨੇਟਰ ਡਾ. ਸੋਨੀਆ ਮਲਿਕ ਦੀ ਅਗਵਾਈ ਹੇਠ ਸਲੋਗਨ ਲਿਖਣ ਅਤੇ ਲੋਗੋ ਮੁਕਾਬਲੇ ਕਰਵਾਏ ਗਏ। ਇਸ ਵਿਚ 31 ਵਿਦਿਆਰਥਣਾਂ ਨੇ ਹਿੱਸਾ ਲਿਆ ਤੇ ਆਪਣੀ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਸਲੋਗਨ ਲਿਖੇ ਅਤੇ ਲੋਗੋ ਰਾਹੀਂ ਐਂਟੀ ਰੈਗਿੰਗ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ. ਆਰਤੀ ਤ੍ਰੇਹਨ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਐਂਟੀ ਰੈਗਿੰਗ ਵਿਸ਼ੇ ’ਤੇ ਜਾਣਕਾਰੀ ਪ੍ਰਦਾਨ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੀ ਮੈਂਬਰ ਮਧੂ ਬਾਲਾ ਗੁਪਤਾ ਅਤੇ ਪ੍ਰਿੰਸੀਪਲ ਨੇ ਸਲੋਗਨ ਲਿਖਣ ਮੁਕਾਬਲੇ ਵਿੱਚ ਜੇਤੂ ਵਿਦਿਆਰਥਣ ਰਿੰਕਲਦੀਪ ਬੀ ਏ ਤੀਜਾ ਸਾਲ ਦਾ ਸਨਮਾਨ ਕੀਤਾ। ਮੁਕਾਬਲੇ ਵਿਚ ਦਿਸ਼ਾ ਭਾਰਦਵਾਜ ਨੇ ਦੂਜਾ ਅਤੇ ਕਾਜਲ ਨੂੰ ਤੀਜਾ ਸਥਾਨ ਮਿਲਿਆ। ਲੋਗੋ ਮੁਕਾਬਲੇ ਵਿੱਚ ਦੀਕਸ਼ਾ ਬੀ ਏ ਤੀਜਾ ਸਾਲ ਨੂੰ ਪਹਿਲਾ, ਮੁਸਕਾਨ ਦੇਵੀ ਨੂੰ ਦੂਜਾ, ਸ਼ਿਲਪਾ ਅਤੇ ਨਿਹਾਰਿਕਾ ਨੂੰ ਤੀਜਾ ਸਥਾਨ ਮਿਲਿਆ। ਅਨੁਸ਼ਕਾ ਨੂੰ ਹੌਸਲਾ-ਅਫ਼ਜ਼ਾਈ ਇਨਾਮ ਮਿਲਿਆ। ਜੱਜਾਂ ਦੀ ਭੂਮਿਕਾ ਡਾ. ਹੇਮਾ ਸੁਖੀਜਾ ਅਤੇ ਡਾ. ਪ੍ਰਿਯੰਕਾ ਸਿੰਘ ਨੇ ਨਿਭਾਈ। ਇਸ ਮੌਕੇ ਐਂਟੀ ਰੈਗਿੰਗ ਸੈੱਲ ਦੀ ਮੈਂਬਰ ਡਾ. ਪੂਨਮ ਸਿਵਾਚ, ਰਿੱਤੂ ਮਿੱਤਲ ਅਤੇ ਅੰਜਲੀ ਆਦਿ ਮੌਜੂਦ ਸਨ।

Advertisement
Advertisement
×