DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਚਕੂਲਾ ਸਕੂਲ ਹਾਦਸੇ ਵਿੱਚ ਜ਼ਖ਼ਮੀ ਹੋਈ ਛੇ ਸਾਲਾ ਬੱਚੀ ਨੂੰ ਪੀ ਜੀ ਆਈ ਚੋਂ ਮਿਲੀ ਛੁੱਟੀ; ਇਲਾਜ ਕੀਤਾ ਗਿਆ ਮੁਫ਼ਤ

ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਨਿੱਜੀ ਤੌਰ 'ਤੇ ਬੱਚੀ ਦੀ ਸਿਹਤ 'ਤੇ ਰੱਖੀ ਨਜ਼ਰ; ਵੱਖ-ਵੱਖ ਵਿਭਾਗਾਂ ਦੀ ਟੀਮ ਨੇ ਮੁਕੰਮਲ ਦੇਖਭਾਲ ਅਤੇ ਸਿਹਤਯਾਬੀ ਨੂੰ ਯਕੀਨੀ ਬਣਾਇਆ

  • fb
  • twitter
  • whatsapp
  • whatsapp
Advertisement

ਪੰਚਕੂਲਾ ਦੇ ਸਕੂਲ ਹਾਦਸੇ ਤੋਂ ਬਾਅਦ 28 ਅਕਤੂਬਰ ਨੂੰ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਈ ਗਈ ਛੇ ਸਾਲਾ ਬੱਚੀ ਨੂੰ ਸੰਸਥਾ ਵਿੱਚ ਮੁਕੰਮਲ ਡਾਕਟਰੀ ਦੇਖਭਾਲ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਬੱਚੀ ਦਾ ਇਲਾਜ ਪੂਰੀ ਦੇਖਭਾਲ ਅਤੇ ਸੰਵੇਦਨਸ਼ੀਲਤਾ ਨਾਲ ਕੀਤਾ ਗਿਆ। ਇਲਾਜ ਅਤੇ ਪ੍ਰਾਈਵੇਟ ਕਮਰੇ ਦੀਆਂ ਸਹੂਲਤਾਂ ਸਮੇਤ ਸਾਰੇ ਖਰਚੇ ਸੰਸਥਾ ਦੁਆਰਾ ਚੁੱਕੇ ਗਏ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਔਖੇ ਸਮੇਂ ਦੌਰਾਨ ਪਰਿਵਾਰ ਨੂੰ ਕੋਈ ਵਿੱਤੀ ਬੋਝ ਨਾ ਝੱਲਣਾ ਪਵੇ।

Advertisement

ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ, ਜਿਨ੍ਹਾਂ ਨੇ ਹਸਪਤਾਲ ਵਿੱਚ ਬੱਚੀ ਦੇ ਇਲਾਜ ਦੌਰਾਨ ਨਿੱਜੀ ਤੌਰ 'ਤੇ ਉਸ ਦਾ ਹਾਲ-ਚਾਲ ਜਾਣਨ ਲਈ ਦੌਰਾ ਕੀਤਾ ਸੀ, ਨੇ ਉਸ ਨੂੰ ਛੁੱਟੀ ਮਿਲਣ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ, "ਛੋਟੀ ਬੱਚੀ ਨੂੰ ਸੁਰੱਖਿਅਤ ਛੁੱਟੀ ਮਿਲਣਾ ਪੀ ਜੀ ਆਈ ਵਿਖੇ ਸਾਡੇ ਸਾਰਿਆਂ ਲਈ ਵੱਡੀ ਰਾਹਤ ਅਤੇ ਖੁਸ਼ੀ ਦਾ ਪਲ ਹੈ। ਇਸ ਮੰਦਭਾਗੀ ਘਟਨਾ ਨੇ ਸਾਨੂੰ ਡੂੰਘਾ ਦੁੱਖ ਪਹੁੰਚਾਇਆ ਸੀ ਅਤੇ ਸਾਡੀ ਪਹਿਲ ਇਹ ਯਕੀਨੀ ਬਣਾਉਣਾ ਸੀ ਕਿ ਉਸ ਨੂੰ ਦੇਖਭਾਲ, ਹਮਦਰਦੀ ਅਤੇ ਭਰੋਸੇ ਦੇ ਮਾਹੌਲ ਵਿੱਚ ਸਭ ਤੋਂ ਵਧੀਆ ਡਾਕਟਰੀ ਸਹਾਇਤਾ ਮਿਲੇ। ਮੈਂ ਖਾਸ ਤੌਰ 'ਤੇ ਸਾਡੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਸਹਿਯੋਗੀ ਟੀਮਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਉਸ ਦੀ ਸਿਹਤਯਾਬੀ ਲਈ ਪੂਰੀ ਲਗਨ ਅਤੇ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ।"

Advertisement

ਉੱਥੇ ਹੀ ਪੀਡੀਆਟ੍ਰਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਜੇ ਕੇ ਮਹਾਜਨ ਨੇ ਕਿਹਾ, “ਅਜਿਹੀ ਮੰਦਭਾਗੀ ਘਟਨਾ ਤੋਂ ਬਾਅਦ ਇੱਕ ਛੋਟੀ ਬੱਚੀ ਦੇ ਇਲਾਜ ਲਈ ਨਾ ਸਿਰਫ਼ ਡਾਕਟਰੀ ਮੁਹਾਰਤ ਦੀ ਲੋੜ ਹੁੰਦੀ ਹੈ, ਸਗੋਂ ਸੰਵੇਦਨਸ਼ੀਲਤਾ, ਧੀਰਜ ਅਤੇ ਹਮਦਰਦੀ ਭਰੀ ਪਹੁੰਚ ਦੀ ਵੀ ਲੋੜ ਹੁੰਦੀ ਹੈ। ਸਾਡੀ ਟੀਮ ਹਸਪਤਾਲ ਵਿੱਚ ਰਹਿਣ ਦੌਰਾਨ ਜ਼ਰੂਰੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਅਤੇ ਉਸਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ ਰਹੀ। ਸਾਨੂੰ ਖੁਸ਼ੀ ਹੈ ਕਿ ਹੁਣ ਉਸਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਆਮ ਜ਼ਿੰਦਗੀ ਵੱਲ ਪਰਤੇਗੀ। ਪੀਜੀਆਈ ਦੀਆਂ ਵੱਖ-ਵੱਖ ਟੀਮਾਂ ਦੇ ਸਾਂਝੇ ਯਤਨਾਂ ਨੇ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਕਿ ਉਸਦੀ ਦੇਖਭਾਲ ਸਾਡੀ ਸਭ ਤੋਂ ਪਹਿਲੀ ਤਰਜੀਹ ਰਹੇ।”

ਇਹ ਵੀ ਪੜ੍ਹੋ: Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

Advertisement
×