ਸਿਰਸਾ: ਖੇਤੀ ਕਾਨੂੰਨਾਂ ’ਚ ਕਾਲਾ ਕੀ ਹੈ, ਕੇਂਦਰ ਸਰਕਾਰ ਸਾਡੇ ਤੋਂ ਪੁੱਛ ਰਹੀ ਹੈ ਤੇ ਅਸੀਂ ਪੁੱਛ ਰਹੇ ਹਾਂ ਕਿ ਇਨ੍ਹਾਂ ਵਿੱਚ ਚਿੱਟਾ ਕੀ ਹੈ: ਰਾਜੇਵਾਲ

ਸਿਰਸਾ: ਖੇਤੀ ਕਾਨੂੰਨਾਂ ’ਚ ਕਾਲਾ ਕੀ ਹੈ, ਕੇਂਦਰ ਸਰਕਾਰ ਸਾਡੇ ਤੋਂ ਪੁੱਛ ਰਹੀ ਹੈ ਤੇ ਅਸੀਂ ਪੁੱਛ ਰਹੇ ਹਾਂ ਕਿ ਇਨ੍ਹਾਂ ਵਿੱਚ ਚਿੱਟਾ ਕੀ ਹੈ: ਰਾਜੇਵਾਲ

ਪ੍ਰਭੂ ਦਿਆਲ
ਸਿਰਸਾ, 23 ਫਰਵਰੀ

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ, ਪੁੱਛ ਰਹੀ ਹੈ ਪਰ ਕਾਨੂੰਨਾਂ ਵਿੱਚ ਚਿੱਟਾ ਕੀ ਹੈ ਦਸ ਨਹੀਂ ਰਹੀ। ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਕਿਸਾਨ ਦਿੱਲੀ ਤੋਂ ਨਹੀਂ ਮੁੜਣਗੇ। ਇਸ ਅੰਦੋਲਨ ਨੂੰ ਹਰ ਪਾਸਿਓਂ ਸਹਿਯੋਗ ਮਿਲ ਰਿਹਾ ਹੈ। ਉਹ ਅੱਜ ਇਥੇ ਦੁਸਹਿਰਾ ਮੈਦਾਨ ਵਿੱਚ ‘ਪੱਗੜੀ ਸੰਭਾਲ’ ਦਿਵਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਨੂੰ ਮਨਜੀਤ ਧਨੇਰ, ਰੂਲਦੂ ਸਿੰਘ ਮਾਨਸਾ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਜੋਗਿੰਦਰ ਸਿੰਘ ਉਗਰਾਹਾਂ, ਕੁਲਵੰਤ ਸੰਧੂ, ਜੋਗਿੰਦਰ ਨੈਨ, ਦਿਲਬਾਗ ਸਿੰਘ ਹੁੱਡਾ ਸਮੇਤ ਕਈ ਸਥਾਨਕ ਨੇਤਾਵਨਾਂ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All