ਪ੍ਰਭੂ ਦਿਆਲ
ਸਿਰਸਾ, 22 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਨੇ ਬਾਜਰੇ ਤੇ ਝੋਨੇ ਦੀ ਖਰੀਦ ਐੱਮਐੱਸਪੀ ’ਤੇ ਸ਼ੁਰੂ ਕਰਵਾਉਣ ਤੇ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਬਾਰੇ ਅੱਜ ਇਥੇ ਰਾਜਪਾਲ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ’ਚ ਭਾਰਤੀ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ, ਭਜਨ ਲਾਲ ਬਾਜੇਕਾਂ, ਤਿਲਕ ਰਾਜ ਵਿਨਾਇਕ ’ਤੇ ਰਘੂਬੀਰ ਸਿੰਘ ਨਕੌੜਾ ਸ਼ਾਮਲ ਸਨ।