ਪ੍ਰਭੂ ਦਿਆਲ
ਸਿਰਸਾ, 27 ਨਵੰਬਰ
ਇਥੋਂ ਦੀ ਸਿਲਵ ਲਾਈਨਜ਼ ਪੁਲੀਸ ਨੇ ਨੌਜਵਾਨ ਨੂੰ ਕੈਨੇਡਾ ਦਾ ਜਹਾਜ਼ ਚੜ੍ਹਨ ਤੋਂ ਪਹਿਲਾਂ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ। ਨੌਜਵਾਨ ਦਾ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ। ਲੜੀ ਨੂੰ ਨਾਲ ਲੈ ਜਾਣ ਉਸ ਤੋਂ ਕਥਿਤ ਤੌਰ ’ਤੇ ਤੀਹ ਲੱਖ ਰੁਪਏ ਮੰਗ ਕਰ ਰਿਹਾ ਸੀ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਬੇਬੀ ਸਿਮਰੋ ਨੇ ਦੱਸਿਆ ਹੈ ਕਿ ਉਹ ਆਪਣੇ ਮਾਪਿਆਂ ਦੀ ਇਕੱਲੀ ਸੰਤਾਨ ਹੈ ਤੇ ਬੀਟੈੱਕ ਸਾਫਵੇਅਰ ਇੰਜਨੀਅਰ ਹੈ। ਕੁਝ ਦਿਨ ਪਹਿਲਾਂ ਸਿਰਸਾ ਦੇ ਕੀਰਤੀ ਨਗਰ ਦੇ ਸਾਹਿਲ ਖੁਰਾਣਾ, ਜੋ ਕੈਨੇਡਾ ਦਾ ਪੀਆਰ ਹੈ, ਦੇ ਮਾਪਿਆਂ ਨਾਲ ਉਸ ਦੀ ਜਾਣ-ਪਛਾਣ ਹੋਈ। ਇਸ ਮਗਰੋਂ ਸਾਹਿਲ ਖੁਰਾਣਾ ਨਾਲ ਵਿਆਹ ਦੀ ਗੱਲ ਤੁਰੀ ਅਤੇ 18 ਨਵੰਬਰ ਨੂੰ ਸਾਹਿਲ ਨਾਲ ਉਸ ਦਾ ਵਿਆਹ ਕਰੋਟ ਵਿੱਚ ਹੋਇਆ। ਸਾਹਿਲ ਤੇ ਉਸ ਦੇ ਮਾਪਿਆਂ ਨੇ ਵਿਆਹ ਦੇ ਸਾਰੇ ਕਾਗਜ਼ਾਤ ਆਪਣੇ ਕੋਲ ਰੱਖ ਲਏ ਤਾਂ ਕੈਨੇਡਾ ਲਈ ਕਾਗਜ਼ਾਤ ਲਾਏ ਜਾਣੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਆਹ ਤੋਂ ਦੋ-ਤਿੰਨ ਦਿਨ ਬਾਅਦ ਹੀ ਸਾਹਿਲ ਨੇ ਉਸ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਮਾਪਿਆਂ ਤੋਂ 30 ਲੱਖ ਰੁਪਏ ਲੈ ਕੇ ਦੇਵੇ। ਉਸ ਨੂੰ ਪੈਸਿਆਂ ਦੀ ਬਹੁਤ ਲੋੜ ਹੈ, ਜਦੋਂ ਪੈਸਿਆਂ ਦਾ ਇੰਤਜਾਮ ਨਹੀਂ ਹੋਇਆ ਤਾਂ ਸਾਹਿਲ ਉਸ ਨੂੰ ਇਥੇ ਹੀ ਛੱਡ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਲਈ। ਲੜਕੀ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ ਤਾਂ ਲੰਘੀ ਰਾਤ ਪੁਲੀਸ ਨੇ ਸਾਹਿਲ ਖੁਰਾਣਾ ਨੂੰ ਕੈਨੇਡਾ ਦੇ ਜਹਾਜ਼ ਚੜ੍ਹਣ ਤੋਂ ਪਹਿਲਾਂ ਕਾਬੂ ਕਰ ਲਿਆ। ਥਾਣਾ ਇੰਚਾਰਜ ਰਾਮ ਨਿਵਾਸ ਨੇ ਦੱਸਿਆ ਹੈ ਕਿ ਲੜਕੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਾਹਿਲ ਨੂੰ ਦਿੱਲੀ ਏਅਰ ਪੋਰਟ ਤੋਂ ਕਾਬੂ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।