DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

SIR: ਜ਼ਿਲ੍ਹਾ ਫਤਿਹਾਬਾਦ ਦੀ ਮੁੱਢਲੀ ਸੂਚੀ ਜਾਰੀ

30 ਤੱਕ ਦਾਅਵੇ ਤੇ ਇਤਰਾਜ਼ ਮੰਗੇ

  • fb
  • twitter
  • whatsapp
  • whatsapp
featured-img featured-img
ਸਿਆਸੀ ਆਗੂਆਂ ਨੂੰ ਕਾਗਜ਼ ਪੱਤਰ ਸੌਂਪਦੇ ਹੋਏ ਅਧਿਕਾਰੀ।
Advertisement

ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਸੁਧਾਈ ਮੁਹਿੰਮ (ਐੱਸ ਆਈ ਆਰ) ਤਹਿਤ ਫਤਿਹਾਬਾਦ ਜ਼ਿਲ੍ਹੇ ਦੀ ਵੋਟਰ ਸੂਚੀ ਦਾ ਮੁੱਢਲਾ ਪ੍ਰਕਾਸ਼ਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਕੌਮੀ ਅਤੇ ਸੂਬਾ ਪੱਧਰੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵੋਟਰ ਸੂਚੀ ਦੇ ਮੁੱਢਲੇ ਪ੍ਰਕਾਸ਼ਨ, ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਅਤੇ ਚੋਣੀ ਪ੍ਰਕਿਰਿਆ ਨਾਲ ਜੁੜੇ ਹੋਰ ਅਹਿਮ ਮਸਲਿਆਂ ਬਾਰੇ ਚਰਚਾ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਅਨੁਰਾਗ ਢਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਕੇਂਦਰਾਂ ਅਤੇ ਹੋਰ ਨਿਰਧਾਰਤ ਥਾਵਾਂ ’ਤੇ ਵੋਟਰ ਸੂਚੀ ਅਤੇ ਸੈਨਿਕ ਵੋਟਰ ਸੂਚੀ ਦਾ ਵਿਧੀਵਤ ਮੁੱਢਲਾ ਪ੍ਰਕਾਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਤਿਹਾਬਾਦ ਜ਼ਿਲ੍ਹੇ ਵਿੱਚ ਕੁੱਲ 6,59,694 ਵੋਟਰ ਦਰਜ ਹਨ। ਇਨ੍ਹਾਂ ਵਿੱਚ 3,48,669 ਪੁਰਸ਼, 3,11,010 ਔਰਤਾਂ ਅਤੇ 15 ਤੀਜੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਲ ਹਨ। ਏ ਡੀ ਸੀ ਨੇ ਦੱਸਿਆ ਕਿ ਪੋਲਿੰਗ ਕੇਂਦਰਾਂ ਦੇ ਪੁਨਰਗਠਨ ਤੋਂ ਬਾਅਦ ਜ਼ਿਲ੍ਹੇ ਵਿੱਚ 59 ਨਵੇਂ ਪੋਲਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਇਸ ਨਾਲ ਹੁਣ ਜ਼ਿਲ੍ਹੇ ਵਿੱਚ ਕੁੱਲ 767 ਪੋਲਿੰਗ ਕੇਂਦਰ ਹੋ ਗਏ ਹਨ। ਉਨ੍ਹਾਂ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਢਲੀ ਵੋਟਰ ਸੂਚੀ ਵਿੱਚ ਆਪਣਾ ਨਾਂ ਜ਼ਰੂਰ ਜਾਂਚਣ। ਜੇਕਰ ਕਿਸੇ ਯੋਗ ਨਾਗਰਿਕ ਦਾ ਨਾਂ ਸੂਚੀ ਵਿੱਚ ਦਰਜ ਨਹੀਂ ਹੈ ਜਾਂ ਕਿਸੇ ਤਰ੍ਹਾਂ ਦੀ ਸੋਧ ਦੀ ਲੋੜ ਹੈ ਤਾਂ ਉਹ ਨਿਰਧਾਰਤ ਸਮੇਂ ਦੌਰਾਨ ਲੋੜੀਂਦੇ ਦਸਤਾਵੇਜ਼ਾਂ ਸਮੇਤ ਅਰਜ਼ੀ ਦੇ ਕੇ ਆਪਣਾ ਨਾਂ ਦਰਜ ਜਾਂ ਸੋਧ ਕਰਵਾ ਸਕਦੇ ਹਨ। ਅਨੁਰਾਗ ਢਾਲੀਆ ਨੇ ਪ੍ਰਕਾਸ਼ਿਤ ਵੋਟਰ ਸੂਚੀਆਂ ਸਬੰਧੀ 31 ਜੁਲਾਈ ਤੋਂ 30 ਅਗਸਤ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਮੀਟਿੰਗ ਵਿੱਚ ਭਾਜਪਾ ਤੋਂ ਵਿਕਰਮ ਸ਼ਰਮਾ, ਬਸਪਾ ਤੋਂ ਰਾਮ ਸਿੰਘ ਫੌਜੀ ਅਤੇ ਜ਼ਿਲ੍ਹੇ ਸਿੰਘ ਵਰਮਾ ਤੇ ਕਾਂਗਰਸ ਤੋਂ ਸੀਤਾਰਾਮ ਬੈਨੀਵਾਲ ਆਦਿ ਹਾਜ਼ਰ ਸਨ।

Advertisement
Advertisement
×