Shyam Singh Rana ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਰਾਣਾ ਵੱਲੋਂ ਇਸਮਾਈਲਾਬਾਦ ਮੰਡੀ ਦਾ ਦੌਰਾ; ਅਧਿਕਾਰੀਆਂ ਨੂੰ ਲੋਡ਼ੀਂਦੇ ਪ੍ਰਬੰਧਾਂ ਦੇ ਨਿਰਦੇਸ਼
ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਇਸਮਾਈਲਾਬਾਦ ਮੰਡੀ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਜਾਇਜ਼ਾ ਲਿਆ। ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਾੜ੍ਹੀ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ, ਸਮਾਂ ਬਚਾਉਣ ਤੇ ਖ਼ਰੀਦ ਪ੍ਰਕਿਰਿਆ ਵਿੱਚ ਪੂਰੀ ਪਾਰਦਸ਼ਤਾ ਯਕੀਨੀ ਬਣਾਉਣ ਲਈ ਪ੍ਰਬੰਧ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ-ਟਰੈਕਟਰ ਟਰਾਲੀਆਂ ਤੋਂ ਇਲਾਵਾ ਬੈਲ ਗੱਡੀਆਂ ਵਰਗੇ ਰਵਾਇਤੀ ਸਾਧਨਾਂ ਦੀ ਵਰਤੋਂ ਕਰਕੇ ਆਪਣੀ ਫਸਲ ਮੰਡੀ ਲਿਆ ਸਕਦੇ ਹਨ। ਜੇ ਟਰੈਕਟਰ-ਟਰਾਲੀ ’ਤੇ ਨੰਬਰ ਪਲੇਟ ਉਪਲਭਦ ਨਹੀਂ ਤਾਂ ਕਾਗਜ਼ ਦੇ ਸਟਿੱਕਰ ਤੇ ਰਜਿਸਟਰੇਸ਼ਨ ਨੰਬਰ ਲਿਖ ਕੇ ਆਪਣੀ ਫਸਲ ਮੰਡੀ ਲਿਆ ਸਕਦੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਤੇ ਸਰ੍ਹੋਂ ਦਾ 6200 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨ ਪੱਖੀ ਹੈ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਪਵੇ। ਇਸ ਲਈ ਸਾਰੀਆਂ ਮੰਡੀਆਂ ਵਿਚ ਸੁਚਾਰੂ ਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਬਾਰਦਾਨਾ ਮੁਹੱਈਆ ਕਰਾਇਆ ਜਾਏ ਤੇ 72 ਘੰਟਿਆਂ ਦੇ ਅੰਦਰ ਭੁਗਤਾਨ ਕੀਤਾ ਜਾਏ। ਕਿਸਾਨਾਂ ਨੂੰ ਗੇਟ ਪਾਸ ਦੀ ਉਡੀਕ ਨਾ ਕਰਨੀ ਪਵੇ ਇਸ ਲਈ ਕਿਸਾਨ ਆਪਣੀ ਫਸਲ 24 ਘੰਟੇ ਮੰਡੀ ਵਿਚ ਵਿਕਰੀ ਲਈ ਲਿਆ ਸਕਦੇ ਹਨ। ਇਸ ਮੌਕੇ ਅਨਾਜ ਮੰਡੀ ਪ੍ਰਧਾਨ ਵਿਨੋਦ ਕੰਸਲ, ਪੁਨੀਤ ਬੰਸਲ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਸ਼ਪਾਲ ਸਿੰਘ, ਰਾਜੇਸ਼, ਰੂਪੇਸ਼ ਗਾਂਧੀ ਸਣੇ ਅਧਿਕਾਰੀ ਮੌਜੂਦ ਸਨ।

