ਸ਼ੰਭੂ ਸਰਹੱਦ ਬੰਦ; ਅੰਬਾਲਾ ਪੁਲੀਸ ਵੱਲੋਂ ਬਦਲਵੇਂ ਰੂਟ ਜਾਰੀ
ਦਿੱਲੀ-ਪੰਜਾਬ ਰੂਟ 'ਤੇ ਆਵਾਜਾਈ ਪ੍ਰਭਾਵਿਤ; ਪੁਲੀਸ ਵੱਲੋਂ ਯਾਤਰੀਆਂ ਨੂੰ ਐਡਵਾਇਜ਼ਰੀ ਦੀ ਪਾਲਣਾ ਕਰਨ ਦੀ ਅਪੀਲ
Advertisement
ਸ਼ੰਭੂ ਸਰਹੱਦ ਬੰਦ ਹੋਣ ਕਾਰਨ ਦਿੱਲੀ-ਪੰਜਾਬ ਰੂਟ ਉੱਤੇ ਆਵਾਜਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਅੰਬਾਲਾ ਪੁਲੀਸ ਨੇ ਟਰੈਫਿਕ ਐਡਵਾਇਜ਼ਰੀ ਜਾਰੀ ਕਰਦਿਆਂ ਵਾਹਨ ਚਾਲਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਦਿੱਲੀ ਤੋਂ ਪੰਜਾਬ ਜਾਣ ਵਾਲੇ ਵਾਹਨਾਂ ਲਈ ਰੂਟ
Advertisement
ਪੁਲੀਸ ਅਨੁਸਾਰ ਦਿੱਲੀ ਤੋਂ ਪੰਜਾਬ ਜਾਣ ਵਾਲੇ ਵਾਹਨ ਅੰਬਾਲਾ ਛਾਉਣੀ ਤੋਂ ਚੰਡੀਗੜ੍ਹ, ਲਾਲੜੂ, ਡੇਰਾਬੱਸੀ ਅਤੇ ਜ਼ੀਰਕਪੁਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੋ ਸਕਦੇ ਹਨ। ਇਸ ਤੋਂ ਇਲਾਵਾ ਲਾਲੜੂ ਅਤੇ ਡੇਰਾਬੱਸੀ ਤੋਂ ਹੋਰ ਬਦਲਵੇਂ ਰਸਤਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
Advertisement
ਪੰਜਾਬ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਲਈ ਰੂਟ
ਪੰਜਾਬ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਨੂੰ ਰਾਜਪੁਰਾ, ਲਾਲੜੂ, ਡੇਰਾਬੱਸੀ, ਜ਼ੀਰਕਪੁਰ ਅਤੇ ਅੰਬਾਲਾ ਛਾਉਣੀ ਰਾਹੀਂ ਸਫ਼ਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਪੁਲੀਸ ਦੀ ਯਾਤਰੀਆਂ ਨੂੰ ਅਪੀਲ
ਪੁਲੀਸ ਨੇ ਕਿਹਾ ਕਿ ਯਾਤਰੀ ਟਰੈਫਿਕ ਐਡਵਾਇਜ਼ਰੀ ਦੀ ਪਾਲਣਾ ਕਰਨ ਅਤੇ ਲੋੜ ਅਨੁਸਾਰ ਬਦਲਵੇਂ ਰੂਟਾਂ ਦੀ ਵਰਤੋਂ ਕਰਨ, ਤਾਂ ਜੋ ਆਵਾਜਾਈ ਸੁਚਾਰੂ ਬਣੀ ਰਹੇ।
Advertisement
×

