DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

School Psychology Program: ਸਕੂਲ ਵਿੱਚ ਮਨੋਵਿਗਿਆਨ ਬਾਰੇ ਵਿਕਾਸ ਪ੍ਰੋਗਰਾਮ

ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਬਾਰੇ ਜਾਣਕਾਰੀ ਦਿੱਤੀ

  • fb
  • twitter
  • whatsapp
  • whatsapp
featured-img featured-img
ਸਿਖਲਾਈ ਪ੍ਰੋਗਰਾਮ ਦੌਰਾਨ ਮੌਜੂਦ ਅਧਿਆਪਕ ਤੇ ਰਿਸੋਰਸ ਪਰਸਨ।
Advertisement
ਰਾਮ ਪ੍ਰਸਾਦ ਡੀ ਏ ਵੀ ਪਬਲਿਕ ਸਕੂਲ ਵਿਚ ਸੀ ਬੀ ਐੱਸ ਈ ਤਹਿਤ ਮਨੋਵਿਗਿਆਨ ਵਿਸ਼ੇ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਨੋਵਿਗਿਆਨਕ ਵਿਕਾਸ, ਮਾਨਸਿਕ ਸਿਹਤ ਤੇ ਪ੍ਰਭਾਵਸ਼ਾਲੀ ਅਧਿਆਪਨ ਕੌਸ਼ਲਾਂ ਪ੍ਰਤੀ ਹੋਰ ਸਵੰਦੀਨਸ਼ੀਲ ਤੇ ਨਿਪੁੰਨ ਬਨਾਉਣਾ ਸੀ।ਪ੍ਰੋਗਰਾਮ ਦੇ ਰਿਸੋਰਸ ਪਰਸਨ ਪੀ ਕੇ ਪਟਪਟੀਆ ਅਤੇ ਸ੍ਰੀਮਤੀ ਚਿੰਨੂ ਸ਼ਰਮਾ ਨੇ ਵੱਖ ਵੱਖ ਸੈਸ਼ਨਾਂ ਦਾ ਸੰਚਾਲਨ ਕੀਤਾ। ਉਨ੍ਹਾਂ ਭਾਗੀਦਾਰਾਂ ਨੂੰ ਵਿਦਿਆਰਥੀਆਂ ਦੇ ਵਿਹਾਰ ਨੂੰ ਸਮਝਣ, ਉਨ੍ਹਾਂ ਦੀਆਂ ਭਾਵਨਾਤਮਕ ਲੋੜਾਂ ਦੀ ਪਛਾਣ ਕਰਨ, ਤਣਾਅ ਪ੍ਰਬੰਧਨ, ਸਕਾਰਾਤਮਕ ਕਲਾਸ ਰੂਮ ਵਾਤਾਵਰਣ ਦੇ ਨਿਰਮਾਣ ਤੇ ਪ੍ਰਭਾਵਸ਼ਾਲੀ ਸੰਚਾਰ ਕੌਸ਼ਲਾਂ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਸਮੂਹ ਚਰਚਾਵਾਂ, ਗਤੀਵਿਧੀਆਂ, ਕੇਸ ਸਟੱਡੀਜ਼ ਤੇ ਤਜਰਬੇ ਆਧਾਰਿਤ ਗਿਆਨ ਰਾਹੀਂ ਭਾਗੀਦਾਰਾਂ ਨੂੰ ਵਿਹਾਰਕ ਸਿਖਲਾਈ ਵੀ ਦਿੱਤੀ। ਇਸ ਪ੍ਰੋਗਰਾਮ ਵਿਚ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਦੇ ਪ੍ਰਿੰਸੀਪਲ ਰਾਜਿੰਦਰ ਖੁੱਬੜ ਅਤੇ ਪੈਰਾਮਾਊਂਟ ਪਬਲਿਕ ਸਕੂਲ ਨਰਾਇਣਗੜ੍ਹ ਦੀ ਪ੍ਰਿੰਸੀਪਲ ਸਰਬਜੀਤ ਕੌਰ ਨੇ ਵੀ ਹਿੱਸਾ ਲਿਆ। ਸਕੂਲ ਦੀ ਪ੍ਰਿੰਸੀਪਲ ਡਾ. ਦੀਪਿੰਦਰ ਵਾਲੀਆ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਾਨਸਿਕ ਤੇ ਭਾਵਨਾਤਮਕ ਸਿਹਤ ਦਾ ਵਿਸ਼ੇਸ਼ ਮਹੱਤਵ ਹੈ। ਸਕੂਲ ਵੱਲੋਂ ਦੋਹਾਂ ਰਿਸੋਰਸ ਪਰਸਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
×